ਕਿਸਾਨਾਂ ਦਾ ਖਾਲਿਸਤਾਨੀਆਂ ਨਾਲ ਸੰਬੰਧ ਜੋੜਨ ‘ਤੇ ਭੜਕੇ ਰਾਜ ਨਾਥ ਸਿੰਘ !
ਪੰਜਾਬੀ ਡੈਸਕ :- ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ‘ਤੇ ਆਪਣੇ ਹੱਕ ਦੇ ਲੜਾਈ ਲੜ ਰਹੇ ਕਿਸਾਨਾਂ ਦਾ ਸੰਬੰਧ ਖਾਲਿਸਤਾਨੀਆਂ ਨਾਲ ਜੋੜਨ ‘ਤੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਭੜਕੇ। ਉਨ੍ਹਾਂ ਕਿਸਾਨਾਂ ‘ਤੇ ਇਸ ਤਰ੍ਹਾਂ ਦੀ ਅਪਮਾਨਜਨਕ ਟਿੱਪਣੀ ਦੀ ਨਿੰਦਾ ਕੀਤੀ। ਉਨ੍ਹਾਂ ਨੇ ਇਕ ਇੰਟਰਵਿਊ ‘ਚ ਕਿਹਾ ਕਿ,” ਮੈਂ ਬਰਦਾਸ਼ਤ ਨਹੀਂ ਕਰ ਸਕਦਾ ਕਿ, ਕੋਈ ਮਾਸੂਮ ਕਿਸਾਨ ਸਿੱਖ ਭਰਾਵਾਂ ਨੂੰ ਖਾਲਿਸਤਾਨੀ ਕਹੇ।” ਰੱਖਿਆ ਮੰਤਰੀ ਨੇ ਕਿਹਾ, ਮੇਰੇ ਲਈ ਸੰਘਰਸ਼ ਕਰ ਰਹੇ ਕਿਸਾਨ ਮੇਰੇ ਵੱਡੇ ਭਰਾ ਵਰਗੇ ਹਨ। ਉਨ੍ਹਾਂ ਕਿਹਾ ਕਿ, ਦੇਸ਼ ਦੇ ਸੱਭਿਆਚਾਰ ਨੂੰ ਬਚਾਉਣ ‘ਚ ਸਿੱਖ ਭਾਈਚਾਰੇ ਦਾ ਬਹੁਤ ਵੱਡਾ ਹੱਥ ਹੈ, ਜਿਸਦੀ ਮੈ ਦਿਲ ਤੋਂ ਇੱਜਤ ਕਰਦਾ ਹਾਂ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 26 ਜਨਵਰੀ ਗਣਤੰਤਰ ਦਿਵਸ ਮੌਕੇ ਦੇਸ਼ ਦੀ ਰਾਜਧਾਨੀ ਵਿੱਚ ਹੋਣ ਵਾਲੀ ਟਰੈਕਟਰ ਰੈਲੀ ‘ਤੇ ਸੁਆਲ ਕੀਤੇ ਜਾਣ ‘ਤੇ ਕਿਹਾ ਕਿ, “ਮੈਨੂੰ ਉਮੀਦ ਹੈ ਕਿ, ਸਾਡੇ ਕਿਸਾਨ ਭਰਾ ਛੇਤੀ ਹੀ ਇਸ ਸਮੱਸਿਆ ਕੋਈ ਹੱਲ ਲੱਭ ਲੈਣਗੇ। ਉਨ੍ਹਾਂ ਦੇ ਟ੍ਰੈਕਟਰ ਮਾਰਚ ਦੀ ਨੀਤੀ ਬਹੁਤ ਸਪਸ਼ਟ ਹੈ, ਉਨ੍ਹਾਂ ਦਾ ਮਕਸਦ ਦੇਸ਼ ਦੀ ਭਾਵਨਾਵਾਂ ਨੂੰ ਉਸਦੀ ਅਖੰਡਤਾ ਨੂੰ ਚੋਟ ਪਹੁੰਚਾਉਣ ਦਾ ਹਰਗਿਜ਼ ਨਹੀਂ ਹੈ।