ਰਾਜਾ ਵੜਿੰਗ ਦਿੱਖ ਰਹੇ ਹੁਣ ਸਿੱਧੂ ਨਾਲ, ਕੈਪਟਨ ਵੀ ਬਣਾਉਣਾ ਚਾਹੁੰਦੇ ਹੁਣ ਵੜਿੰਗ ਨੂੰ ਮੰਤਰੀ

ਪੰਜਾਬ ਕਾਂਗਰਸ ਚ ਉਥਲ ਪੁਥਲ ਜਾਰੀ ਹੈ। ਕੱਲ ਸਾਰਾ ਦਿਨ ਨਵਜੋਤ ਸਿੱਧੂ ਦੇ ਪਟਿਆਲਾ ਰਿਹਾਇਸ਼ ਚ ਕਾਂਗਰਸੀ ਆਗੂਆਂ ਦਾ ਤਾਂਤਾ ਲਗਿਆ ਰਿਹਾ। ਇੱਕ ਪਾਸੇ ਜਿੱਥੇ ਪਹਿਲਾ ਰਾਜਾ ਵੜਿੰਗ ਕੈਪਟਨ ਦੇ ਕਾਫ਼ੀ ਕਰੀਬ ਮੰਨੇ ਜਾਂਦੇ ਸਨ। ਉਥੇ ਹੀ ਹੁਣ ਰਾਜਾ ਵੜਿੰਗ ਕੱਲ ਤੋਂ ਸਿੱਧੂ ਨਾਲ ਨਜ਼ਦੀਕੀਆਂ ਵਧਾਉਂਦੇ ਨਜ਼ਰ ਆਏ । ਅਤੇ ਹੁਣ ਸੂਤਰਾਂ ਮੁਤਾਬਿਕ ਕੈਪਟਨ ਵੀ ਰਾਜਾ ਵੜਿੰਗ ਨੂੰ ਮੰਤਰੀ ਬਣਾਉਣ ਦੀ ਸੋਚ ਰਹੇ ਹਨ।


ਹਾਲਾਂਕਿ ਇਹ ਰਾਜਸੀ ਹਲਚਲ ਹੁਣ ਉਮੀਦ ਨਾਲੋਂ ਜਿਆਦਾ ਹੋ ਚੁਕੀ ਹੈ ਅਤੇ ਹੁਣ ਤਕ ਇਸਦਾ ਕੋਈ ਨਾ ਕੋਈ ਹੱਲ ਜਰੂਰ ਨਿਕਲ ਜਾਣਾ ਸੀ। ਪਰ ਹਾਈ ਕਮਾਨ ਹਜੇ ਸ਼ਾਂਤ ਨਜਰ ਆ ਰਹੀ ਹੈ। ਜਿਸਦੇ ਚਲਦੇ ਹੁਣ ਮੀਟਿੰਗਾਂ ਦਾ ਦੌਰ ਜਾਰੀ ਹੈ। ਅਤੇ ਇਸਤੋਂ ਬਾਅਦ ਹੀ ਕੋਈ ਪੁਖ਼ਤਾ ਫੈਸਲਾ ਲਿਆ ਜਾਵੇਗਾ।

ਸਿੱਧੂ ਨੇ ਹਰ ਕਾਂਗਰਸੀ ਆਗੂ ਨੂੰ ਆਪਣੇ ਹੱਕ ਚ ਕਰਨ ਦਾ ਹਰ ਸੰਭਵ ਯਤਨ ਕਰ ਲਿਆ ਹੈ। ਪਰ ਕੈਪਟਨ ਖੇਮੇ ਚ ਹਜੇ ਵੀ ਸਿੱਧੂ ਨੂੰ ਪ੍ਰਧਾਨ ਬਣਨ ਦੇਣ ਦਾ ਵਿਰੋਧ ਕੀਤਾ ਜਾ ਰਿਹਾ ਹੈ। ਰਾਜਾ ਵੜਿੰਗ ਦਾ ਸਿੱਧੂ ਦੇ ਨਾਲ ਨਜਰ ਆਉਣਾ ਸਾਫ ਕਰਦਾ ਹੈ ਕਿ ਸਿੱਧੂ ਦੀ ਵੀ ਸਪੋਟ ਵਧੀ ਹੈ ਅਤੇ ਆਉਣ ਵਾਲੇ ਸਮੇਂ ਚ ਇਸਦਾ ਅਸਰ ਦੇਖਣ ਨੂੰ ਮਿਲੇਗਾ। ਦਿਲਚਸਪ ਗਲ ਇਹ ਹੈ ਕਿ ਕੈਪਟਨ ਨੇ ਮੰਤਰੀ ਮੰਡਲ ਵਿਸਥਾਰ ਦੀ ਘੋਸ਼ਣਾ ਕਰ ਦਿਤੀ ਹੈ, ਅਜਿਹੇ ਚ ਆਖਰ ਰਾਜਾ ਵੜਿੰਗ ਹੁਣ ਕਿਸ ਵੱਲ ਹੋਣਗੇ ਸਿੱਧੂ ਵਲ ਜਾ ਫਿਰ ਕੈਪਟਨ ਵਲ ਇਸ ਲਈ ਕੁਝ ਸਮਾਂ ਇੰਤਜ਼ਾਰ ਕਰਨਾ ਪਵੇਗਾ।

MUST READ