ਮੋਦੀ ਸਰਕਾਰ ਖਿਲਾਫ ਰਾਹੁਲ ਗਾਂਧੀ ਦੇ ਤਿੱਖੇ ਤੇਵਰ !

ਪੰਜਾਬੀ ਡੈਸਕ:- ਸ਼ਨੀਵਾਰ ਨੂੰ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਸ਼ੁਰੂ ਕਰਨ ਜਾ ਰਹੇ ਹਨ। ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਹਰਕਤ ‘ਚ ਦਿਖਾਈ ਦੇ ਰਹੇ ਹਨ। ਦਸ ਦਈਏ ਤਾਮਿਲਨਾਡੂ ਪਹੁੰਚਦਿਆਂ ਹੀ ਉਨ੍ਹਾਂ ਦੇ ਮੋਦੀ ਸਰਕਾਰ ਖਿਲਾਫ ਤਿੱਖੇ ਤੇਵਰ ਦੇਖਣ ਨੂੰ ਮਿਲੇ। ਰਾਹੁਲ ਗਾਂਧੀ ਨੇ ਆਉਣੇ ਟਵਿੱਟਰ ਹੈਂਡਲ ‘ਤੇ ਇਕ ਵੀਡੀਓ ਸਾਂਝਾ ਕਰਦਿਆਂ ਲਿਖਿਆ, “ਮੈਂ ਇਕ ਵਾਰ ਫਿਰ ਤਾਮਿਲਨਾਡੂ ‘ਚ ਆ ਕੇ ਬਹੁਤ ਖੁਸ਼ ਹਾਂ।” ਮੈਨੂੰ ਕਾਂਗੂ ਬੈਲਟ ਦੇ ਆਪਣੇ ਤਾਮਿਲ ਭਰਾਵਾਂ ਅਤੇ ਭੈਣਾਂ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲਿਆ। ਇਕੱਠੇ ਮਿਲ ਕੇ ਅਸੀਂ ਤਾਮਿਲਨਾਡੂ ਦੇ ਸਭਿਆਚਾਰ ਨੂੰ ਮੋਦੀ ਸਰਕਾਰ ਦੇ ਹਮਲੇ ਤੋਂ ਬਚਾਵਾਂਗੇ।

ਤਾਮਿਲਨਾਡੂ ‘ਚ ਇਸ ਸਾਲ ਹੋਣ ਵਾਲੀ ਵਿਧਾਨਸਭਾ ਚੋਣਾਂ ਨੂੰ ਲੈਕੇ ਕਾਂਗਰਸ ਨੇ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜਾਣੂ ਕਰਵਾ ਦਈਏ ਰਾਹੁਲ ਗਾਂਧੀ ਅੱਜ ਤੋਂ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਸ਼ੁਰੂ ਕਰਨਗੇ। ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੇਐਸ ਅਲਾਗਿਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ, ਡੀਐਮਕੇ ਅਤੇ ਕਾਂਗਰਸ ਦਾ ਗੱਠਜੋੜ ਇਸ ਚੋਣ ਵਿਚ ਜਾਰੀ ਰਹੇਗਾ ਅਤੇ ਇਹ ਇਕ ਸਵਾਗਤਯੋਗ ਕਦਮ ਹੋਵੇਗਾ ਜੇ ਕਮਲ ਹਾਸਨ ਦੀ ਪਾਰਟੀ ਵੀ ਇਸ ਗੱਠਜੋੜ ਦਾ ਹਿੱਸਾ ਬਣ ਜਾਂਦੀ ਹੈ।

ਅਲਾਗਿਰੀ ਨੇ ਇਥੇ ਪੱਤਰਕਾਰਾਂ ਨੂੰ ਕਿਹਾ, “ਰਾਹੁਲ ਗਾਂਧੀ 23 ਜਨਵਰੀ ਨੂੰ ਕੋਇੰਬਟੂਰ ਅਤੇ ਤਿਰੂਪੁਰ ਵਿੱਚ ਚੋਣ ਮੀਟਿੰਗਾਂ ਵਿੱਚ ਭਾਗ ਲੈਣਗੇ।” ਉਹ ਈਰੋਡ ਵਿਖੇ ਕਾਂਗਰਸ ਦੀ ਜਨਤਕ ਮੀਟਿੰਗ ‘ਚ ਸ਼ਾਮਲ ਹੋਣ ਲਈ ਵੀ ਸਹਿਮਤ ਹੋਣਗੇ। ਇਸ ਮਹੀਨੇ ਰਾਹੁਲ ਗਾਂਧੀ ਦਾ ਦੂਜਾ ਤਾਮਿਲਨਾਡੂ ਦੌਰਾ ਹੋਵੇਗਾ। ਇਸ ਤੋਂ ਪਹਿਲਾਂ 14 ਜਨਵਰੀ ਨੂੰ ਉਹ ਪੋਂਗਲ ਦੇ ਮੌਕੇ ‘ਤੇ ਜਲਿਕੱਟੂ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਮਦੁਰੈ ਪਹੁੰਚੇ ਸਨ।

MUST READ