ਸਿਹਤ ਮੰਤਰੀ ਦੀ ਤਬਦੀਲੀ ‘ਤੇ ਰਾਹੁਲ ਗਾਂਧੀ ਦੀ ਟਿੱਪਣੀ – ਹੁਣ ਟੀਕਿਆਂ ਦੀ ਘਾਟ ਨਹੀਂ

ਨੈਸ਼ਨਲ ਡੈਸਕ:– ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਡਾ: ਹਰਸ਼ਵਰਧਨ ਨੂੰ ਕੇਂਦਰੀ ਸਿਹਤ ਮੰਤਰੀ ਦੇ ਅਹੁਦੇ ਤੋਂ ਹਟਾਉਣ ਅਤੇ ਮਨਸੁਖ ਮੰਦਾਵੀਆ ਨੂੰ ਜ਼ਿੰਮੇਵਾਰੀ ਸੌਂਪਣ ‘ਤੇ ਟਿੱਪਣੀ ਕਰਦਿਆਂ ਕਿਹਾ ਕਿ, ਇਸਦਾ ਮਤਲਬ ਹੋਵੇਗਾ ਕਿ, ਦੇਸ਼ ਵਿਚ ਹੁਣ ਟੀਕਿਆਂ ਦੀ ਘਾਟ ਨਹੀਂ ਹੋਵੇਗੀ। ਰਾਹੁਲ ਨੇ ਹੈਸ਼ਟੈਗ ‘ਚੇਂਜ’ ਨਾਲ ਟਵੀਟ ਕੀਤਾ ਕਿ, ਇਸਦਾ ਮਤਲਬ ਹੈ ਕਿ, ਟੀਕਿਆਂ ਕੀ ਅਬ ਕਮੀ ਨਹੀਂ ਹੋਗੀ।

ਭਾਜਪਾ ਦੇ ਬੁਲਾਰੇ ਗੌਰਵ ਭਾਟੀਆ ਨੇ ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ, ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ‘ਗੈਰ ਜ਼ਿੰਮੇਵਾਰ’ ਹਨ ਅਤੇ ਬਿਨਾਂ ਵਜ੍ਹਾ ਆਲੋਚਨਾ ਕਰਦੇ ਹਨ। ਸਾਬਕਾ ਵਿੱਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਪੀ ਚਿਦੰਬਰਮ ਨੇ ਕਿਹਾ ਕਿ, ਨਵੇਂ ਸਿਹਤ ਮੰਤਰੀ ਦਾ ਪਹਿਲਾ ਕੰਮ ਦੇਸ਼ ਵਿਚ ਟੀਕਿਆਂ ਦੀ ਢੁਕਵੀਂ ਅਤੇ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣਾ ਹੋਣਾ ਚਾਹੀਦਾ ਹੈ। ਉਨ੍ਹਾਂ ਟਵੀਟ ਕੀਤਾ ਕਿ, ਨਵੇਂ ਸਿਹਤ ਮੰਤਰੀ ਦਾ ਪਹਿਲਾ ਕੰਮ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ, ਟੀਕਿਆਂ ਦੀ ਸਹੀ ਅਤੇ ਨਿਰਵਿਘਨ ਸਪਲਾਈ ਹੋਵੇ।

MUST READ