ਰਾਹੁਲ ਗਾਂਧੀ ਨੇ ਮੁੜ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਪੁੱਛਿਆ- ਕਿੱਥੇ ਹੈ ਵੈਕਸੀਨ?

ਨੈਸ਼ਨਲ ਡੈਸਕ: ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਫਿਰ ਕੋਰੋਨਾ ਟੀਕੇ ਦੀ ਘਾਟ ਨੂੰ ਲੈ ਕੇ ਸਰਕਾਰ ‘ਤੇ ਹਮਲਾ ਬੋਲਿਆ ਹੈ। ਇਸ ਵਾਰ ਉਨ੍ਹਾਂ ਗ੍ਰਾਫਿਕਲੀ ਦੱਸਿਆ ਕਿ, ਕਿਵੇਂ 1 ਜੁਲਾਈ ਤੱਕ 12 ਦਿਨਾਂ ਵਿੱਚ ਟੀਕਾਕਰਨ ਦੀ ਘਾਟ ਕਾਰਨ ਟੀਕਾਕਰਨ ਦਾ ਟੀਚਾ ਪ੍ਰਾਪਤ ਨਹੀਂ ਹੋ ਸਕਿਆ।

ਰਾਹੁਲ ਗਾਂਧੀ ਨੇ ਇਕ ਟਵੀਟ ਕੀਤਾ ਕਿ, ਅੰਤਰ ‘ਚ ਧਿਆਨ ਦੀਜਿਯੇ। ਕਿੱਥੇ ਹੈ ਵੈਕਸੀਨ? ਉਨ੍ਹਾਂ ਇੱਕ ਗ੍ਰਾਫਿਕ ਰਾਹੀਂ ਸਮਝਾਇਆ ਕਿ ਕੋਰੋਨਾ ਦੀ ਤੀਜੀ ਸੰਭਾਵਿਤ ਲਹਿਰ ਦਾ ਮੁਕਾਬਲਾ ਕਰਨ ਲਈ 18 ਜੂਨ ਨੂੰ ਪ੍ਰਤੀ ਦਿਨ 69.5 ਲੱਖ ਟੀਕੇ ਲਗਾਉਣ ਦਾ ਟੀਚਾ ਰੱਖਿਆ ਗਿਆ ਸੀ, ਪਰ 1 ਜੁਲਾਈ ਤੱਕ, ਸਿਰਫ 50.8 ਲੱਖ ਲੋਕਾਂ ਨੂੰ ਰੋਜ਼ਾਨਾ ਟੀਕੇ ਲਗਵਾਏ ਗਏ ਹਨ, ਜੋ ਟੀਚੇ ਤੋਂ 27 ਪ੍ਰਤੀਸ਼ਤ ਘੱਟ ਹਨ।

ਮਹੱਤਵਪੂਰਣ ਗੱਲ ਇਹ ਹੈ ਕਿ,ਰਾਹੁਲ ਲਗਾਤਾਰ ਕੋਰੋਨਾ ਟੀਕੇ ਦੀ ਘਾਟ ਲਈ ਸਰਕਾਰ ‘ਤੇ ਹਮਲੇ ਕਰ ਰਹੇ ਹਨ, ਜਿਸ ‘ਤੇ ਸਰਕਾਰ ਦੇ ਮੰਤਰੀ ਵੀ ਜਵਾਬੀ ਕਾਰਵਾਈ ਕਰਦੇ ਹਨ। ਇਸ ਤੋਂ ਸਾਫ ਹੈ ਕਿ, ਸਰਕਾਰ ਰਾਹੁਲ ਗਾਂਧੀ ਦੇ ਸਵਾਲਾਂ ਤੋਂ ਪ੍ਰੇਸ਼ਾਨ ਹੈ।

MUST READ