ਮੁਸਲਿਮ ਔਰਤਾਂ ਖਿਲਾਫ ਗਲਤ ਸ਼ਬਦਾਵਲੀ ਵਰਤਣ ਵਾਲੀ ਪਾਇਲ ਰੋਹਤਗੀ ਮਾੜੀ ਫੱਸੀ
ਬਾਲੀਵੁੱਡ ਡੈਸਕ:- ਪਾਇਲ ਰੋਹਤਗੀ ਅਕਸਰ ਹੀ, ਸੋਸ਼ਲ ਮੀਡੀਆ ‘ਤੇ ਆਪਣੇ ਟਵੀਟ ਅਤੇ ਬਿਆਨਾਂ ਦੇ ਕਾਰਨ ਵਿਵਾਦਾਂ ਵਿਚ ਰਹਿੰਦੀ ਹੈ। ਉਨ੍ਹਾਂ ਦੇ ਟਵੀਟ ਦੇ ਕਾਰਨ, ਉਹ ਇੱਕ ਵਾਰ ਫਿਰ ਮੁਸੀਬਤ ਵਿੱਚ ਫੱਸ ਗਈ ਹੈ। ਦਰਅਸਲ, ਪਾਇਲ ਨੇ ਪਿਛਲੇ ਸਾਲ ਵਿਦਿਆਰਥੀ ਕਾਰਕੁਨ ਸਫੂਰਾ ਜਰਗਰ ਖਿਲਾਫ ਇਤਰਾਜ਼ਯੋਗ ਟਵੀਟ ਕੀਤੇ ਸਨ, ਜਿਸ ‘ਤੇ ਕਾਰਵਾਈ ਕਰਦਿਆਂ ਮੁੰਬਈ ਦੇ ਅੰਧੇਰੀ ਦੀ ਮੈਜਿਸਟ੍ਰੇਟ ਕੋਰਟ ਨੇ ਪਾਇਲ ਖਿਲਾਫ ਜਾਂਚ ਦੇ ਆਦੇਸ਼ ਦਿੱਤੇ ਹਨ।

ਐਡਵੋਕੇਟ ਅਲੀ ਕਸ਼ੀਫ ਖਾਨ ਦੇਸ਼ਮੁਖ ਨੇ ਪਾਇਲ ਖਿਲਾਫ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ। ਹਾਲਾਂਕਿ, ਇਸਤੋਂ ਪਹਿਲਾਂ ਪਾਇਲ ਖਿਲਾਫ ਐਫਆਈਆਰ ਦਰਜ ਕਰਨ ਲਈ ਉਹ ਅੰਬੋਲੀ ਪੁਲਿਸ ਕੋਲ ਗਈ ਸੀ। ਪਰ ਪੁਲਿਸ ਨੇ ਇਸ ਮਾਮਲੇ ‘ਤੇ ਕੋਈ ਧਿਆਨ ਨਹੀਂ ਰੱਖਿਆ। ਜਿਸ ਤੋਂ ਬਾਅਦ ਉਸਨੂੰ ਅਦਾਲਤ ਜਾਣਾ ਪਿਆ। ਦਸੰਬਰ 2020 ਵਿਚ, ਫਾਈਲ ਦੀ ਸ਼ਿਕਾਇਤ ‘ਚ, ਦੇਸ਼ਮੁਖ ਨੇ ਲਿਖਿਆ ਕਿ, ਪਾਇਲ ਦੇ ਇੰਸਟਾਗ੍ਰਾਮ ਅਤੇ ਟਵਿੱਟਰ ‘ਤੇ ਲਗਭਗ ਚਾਰ ਲੱਖ ਤੀਹ ਹਜ਼ਾਰ ਫਾਲੋਅਰਜ਼ ਹਨ। ਹਾਲਾਂਕਿ, ਇਸ ਨੇ ਇਹ ਵੀ ਦੱਸਿਆ ਕਿ, ਪਾਇਲ ਦਾ ਟਵਿੱਟਰ ਅਕਾਉਂਟ ਇਸ ਸਮੇਂ ਮੁਅੱਤਲ ਹੈ।
ਦੇਸ਼ਮੁਖ ਨੇ ਦੋਸ਼ ਲਾਇਆ ਕਿ, ਪਾਇਲ ਦੇ ਟਵੀਟ ਦਾ ਉਦੇਸ਼ ਮੁਸਲਿਮ ਭਾਈਚਾਰੇ ਖ਼ਿਲਾਫ਼ ਨਫ਼ਰਤ ਫੈਲਾਉਣਾ ਸੀ। ਦੱਸ ਦੇਈਏ ਕਿ, ਦੇਸ਼ਮੁੱਖ ਨੇ ਇਕ ਹੋਰ ਮੌਕੇ ‘ਤੇ ਕੰਗਣਾ ਰਨੌਤ ਖਿਲਾਫ ਵੀ ਅਜਿਹੀ ਹੀ ਸ਼ਿਕਾਇਤ ਕੀਤੀ ਸੀ। ਅਦਾਲਤ ਨੇ ਪਾਇਲ ਖਿਲਾਫ ਕੀਤੀ ਸ਼ਿਕਾਇਤ ਦੀ ਸੁਣਵਾਈ ਕੀਤੀ। ਪਾਇਆ ਕਿ, ਪਹਿਲੀ ਨਜ਼ਰ ‘ਤੇ ਪਾਇਲ ਦੇ ਟਵੀਟ ਨੇ ਮੁਸਲਿਮ ਔਰਤਾਂ ਅਤੇ ਮੁਸਲਿਮ ਭਾਈਚਾਰੇ ਦਾ ਅਪਮਾਨ ਕੀਤਾ ਹੈ। ਅਦਾਲਤ ਨੇ ਆਪਣੇ ਹੁਕਮ ‘ਚ ਅੱਗੇ ਕਿਹਾ, ਧਾਰਾ 202 ਦੇ ਤਹਿਤ ਆਦੇਸ਼ ਦਿੱਤਾ ਗਿਆ ਸੀ ਕਿ, ਪੁਲਿਸ 30 ਅਪ੍ਰੈਲ, 2021 ਤੱਕ ਇਸ ਮਾਮਲੇ ਵਿੱਚ ਇੱਕ ਰਿਪੋਰਟ ਪੇਸ਼ ਕਰੇ।
ਇਤਰਾਜ਼ਯੋਗ ਟਵੀਟ ਜਿਨ੍ਹਾਂ ਬਾਰੇ ਗੱਲ ਕੀਤੀ ਜਾ ਰਹੀ ਹੈ ਉਹ ਪਾਇਲ ਦੁਆਰਾ ਜੂਨ 2020 ‘ਚ ਕੀਤੀ ਗਈ ਸੀ। ਉਸ ਸਮੇਂ, 30 ਸਾਲਾਂ ਦੀ ਗਰਭਵਤੀ ਔਰਤ ਹਿਰਾਸਤ ‘ਚ ਸੀ। ਉਨ੍ਹਾਂ ਉੱਤੇ ਯੂਪੀਏ ਐਕਟ ਤਹਿਤ ਕਾਰਵਾਈ ਕੀਤੀ ਜਾ ਰਹੀ ਸੀ। ਹਾਲਾਂਕਿ, ਦੋ ਮਹੀਨੇ ਜੇਲ੍ਹ ਕੱਟਣ ਤੋਂ ਬਾਅਦ ਉਸਨੂੰ 23 ਜੂਨ ਨੂੰ ਰਿਹਾ ਕੀਤਾ ਗਿਆ ਸੀ। ਉਸੇ ਸਮੇਂ ਪਾਇਲ ਨੇ ਸੀਰੀਜ਼ ‘ਚ ਟਵੀਟ ਕੀਤਾ। ਮੁਸਲਿਮ ਔਰਤਾਂ ਦਾ ਅਪਮਾਨ ਕੀਤਾ। ਕੁਰਾਨ ਬਾਰੇ ਵਿਵਾਦਪੂਰਨ ਗੱਲਾਂ ਕਹੀਆਂ। ਆਪਣੇ ਇੱਕ ਹੋਰ ਟਵੀਟ ‘ਚ ਪਾਇਲ ਨੇ ਲਿਖਿਆ, “ਤੁਹਾਡੇ ਵਰਗੇ ਲੋਕ ਫੇਸਬੁੱਕ ‘ਤੇ ਯਾਕੂਬ ਮੇਨਨ ਜਹਿਜੇ ਅੱਤਵਾਦੀਆਂ ਲਈ ਜਸ਼ਨ ਮਨਾਉਂਦੇ ਹੋ।”
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪਾਇਲ ਦੇ ਬਿਆਨਾਂ ਨੇ ਉਸ ਨੂੰ ਮੁਸੀਬਤ ਵਿੱਚ ਪਾ ਦਿੱਤਾ ਹੈ। 2019 ਵਿੱਚ, ਉਸਨੂੰ ਰਾਜਸਥਾਨ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ। ਜਿਸਦੇ ਬਾਅਦ ਉਸਨੂੰ 9 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਪਾਇਲ ਨੇ ਉਸ ਸਮੇਂ ਆਪਣੇ ਸੋਸ਼ਲ ਮੀਡੀਆ ‘ਤੇ ਨਹਿਰੂ-ਗਾਂਧੀ ਪਰਿਵਾਰ ਖਿਲਾਫ ਇਤਰਾਜ਼ਯੋਗ ਗੱਲਾਂ ਪੋਸਟ ਕੀਤੀਆਂ ਸਨ। ਪੁਲਿਸ ਨੇ ਇਹ ਕਾਰਵਾਈ ਉਹਨਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਤੇ ਕਾਰਵਾਈ ਕਰਦੇ ਹੋਏ ਕੀਤੀ। 08 ਜੁਲਾਈ 2020 ਨੂੰ ਉਸਦਾ ਟਵਿੱਟਰ ਅਕਾਉਂਟ ਵੀ ਇਸੇ ਕਾਰਨਾਂ ਕਰਕੇ ਮੁਅੱਤਲ ਕਰ ਦਿੱਤਾ ਗਿਆ ਸੀ।