ਨਹੀਂ ਟਲਦੇ ਪੰਜਾਬੀ, ਹੁਣ ਪਾ ਦਿੱਤਾ ਮਨਾਲੀ ਚ ਨਵਾਂ ਪੰਗਾ
ਇੱਕ ਪਾਸੇ ਜਿੱਥੇ ਕਰੋਨਾ ਦੀਆਂ ਪਬੰਦੀਆਂ ਹੱਟਦੇ ਸਾਰ ਪੰਜਾਬੀ ਹਿਮਾਚਲ ਵੱਲ ਘੁੰਮਣ ਜਾ ਰਹੇ ਹਨ ਉਥੇ ਹੀ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਨਾਲ ਪੰਜਾਬੀਆਂ ਦਾ ਅਕਸ ਖਰਾਬ ਹੋਇਆ ਹੈ। ਇਹ ਘਟਨਾ ਹੈ ਮਨਾਲੀ ਦੀ ਜਿੱਥੇ ਪੰਜਾਬ ਤੋਂ ਆਏ ਸੈਲਾਨੀਆਂ ਨੇ ਇੱਕ ਵਾਰ ਫਿਰ ਦੰਗੇ ਅਤੇ ਗੁੰਡਾਗਰਦੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ।
ਦਰਅਸਲ ਬੀਤੀ ਰਾਤ ਨੂੰ ਮਨਾਲੀ ਵਿਚ, ਸੈਲਾਨੀਆ ਨੂੰ ਓਵਰਟੈਕ ਕਰਨ ਦੇ ਚੱਕਰ ਚ ਇਹ ਝਗੜਾ ਵੱਧ ਗਿਆ ਜਿਸ ਤੇ ਇਹਨਾਂ ਸੈਲਾਨੀਆਂ ਨੇ ਕਾਰ ਨੂੰ ਵਿਚਕਾਰ ਸੜਕ ਤੇ ਪਾਰਕ ਕਰ ਦਿੱਤਾ, ਜਿਸ ਦੀ ਵਜ੍ਹਾਂ ਨਾਲ ਲੰਬਾ ਜਾਮ ਲੱਗ ਗਿਆ। ਜਦੋਂ ਹੋਰ ਲੋਕਾਂ ਨੇ ਕਾਰ ਨੂੰ ਹਟਾਉਣ ਲਈ ਕਿਹਾ, ਤਾਂ ਵਾਹਨ ਵਿਚ ਸਵਾਰ ਸੈਲਾਨੀਆਂ ਨੇ ਤਲਵਾਰਾਂ ਕੱਢ ਲਈਆਂ ਅਤੇ ਲੋਕਾਂ ਉੱਤੇ ਹਮਲਾ ਕਰ ਦਿੱਤਾ। ਹਿਮਾਚਲ ਪੁਲਸ ਨੇ ਇਸ ਕੇਸ ਵਿਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਬਾਰੇ ਗੱਲ ਬਾਤ ਕਰਦਿਆਂ ਐਸਪੀ ਕੁੱਲੂ ਗੁਰਦੇਵ ਸ਼ਰਮਾ ਨੇ ਦੱਸਿਆ ਕਿ ਤਲਵਾਰਾਂ ਨਾਲ ਹਮਲਾ ਕਰਨ ਵਾਲੇ ਚਾਰ ਸੈਲਾਨੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਘਟਨਾ ਵਿਚ ਇਕ ਵਿਅਕਤੀ ਜ਼ਖਮੀ ਵੀ ਹੋ ਗਿਆ ਹੈ। ਆਈਪੀਸੀ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।