ਪੰਜਾਬ ਦੇ ਜਾਣੇ-ਮਾਣੇ ਗਾਇਕ ਨਰੇਂਦਰ ਚੰਚਲ ਕਹਿ ਗਏ ਦੁਨੀਆ ਨੂੰ ਅਲਵਿਦਾ
ਪੰਜਾਬੀ ਡੈਸਕ :- ਮਸ਼ਹੂਰ ਭਜਨ ਗਾਇਕ ਨਰਿੰਦਰ ਚੰਚਲ ਦਾ ਸ਼ੁਕਰਵਾਰ ਸਵੇਰੇ ਅਚਾਨਕ ਦਿਹਾਂਤ ਹੋ ਗਿਆ। ਦੁਪਹਿਰ 12.15 ਵਜੇ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਨਰੇਂਦਰ ਚੰਚਲ ਨੇ ਆਪਣਾ ਆਖਰੀ ਸਾਂਹ ਲਿਆ। ਦਸ ਦਈਏ ਚੰਚਲ ਪਿਛਲੇ 3 ਮਹੀਨਿਆਂ ਤੋਂ ਬਿਮਾਰ ਸਨ ਅਤੇ ਜੇਰੇ ਇਲਾਜ ਸਨ। ਗੀਤਾਂ ਦੀ ਦੁਨੀਆ ‘ਚ ਨਰੇਂਦਰ ਚੰਚਲ ਬੇਹੱਦ ਮਸ਼ਹੂਰ ਸਨ, ਚੰਚਲ ਨੇ ਹਿੰਦੀ ਫਿਲਮਾਂ ਵਿੱਚ ਵੀ ਕਈ ਗਾਣੇ ਗਾਏ।

80 ਸਾਲ ਨਰਿੰਦਰ ਚੰਚਲ ਦੀ ਆਪਣੀ ਭਜਨ ਗਾਇਨ ਕਰਕੇ ਨਾ ਸਿਰਫ ਪੰਜਾਬ ਵਿਚ, ਬਲਕਿ ਉੱਤਰ ਭਾਰਤ ‘ਚ ਵੀ ਇਕ ਵਧੀਆ ਸਥਾਨ ਪ੍ਰਾਪਤ ਸੀ। ਚੰਚਲ ਨੂੰ ਜਾਗਰਨ ਵਿਚ ਬੁਲਾਉਣ ਲਈ ਪੰਜਾਬ ਅਤੇ ਉੱਤਰ ਭਾਰਤ ‘ਚ ਇਕ ਵੱਖਰਾ ਕ੍ਰੇਜ਼ ਸੀ। ਲੋਕ ਉਨ੍ਹਾਂ ਦੀ ਇੱਕ ਝਲਕ ਦੇ ਦੀਵਾਨੇ ਹੁੰਦੇ ਸੀ। 1940 ‘ਚ ਨਮਕ ਮੰਡੀ, ਅੰਮ੍ਰਿਤਸਰ ਵਿਚ ਜੰਮੇ, ਨਰਿੰਦਰ ਚੰਚਲ ਨੇ 1973 ‘ਚ ਪਹਿਲੀ ਵਾਰ ਹਿੰਦੀ ਫਿਲਮ ਜਗਤ ‘ਚ ਵੀ ਇਨ੍ਹਾਂ ਨੂੰ ਵੱਖਰਾ ਸਥਾਨ ਪ੍ਰਾਪਤ ਸੀ। ਹਾਲ ਹੀ ਵਿੱਚ, ਚੰਚਲ ਨੇ ਕੋਰੋਨਾ ਬਾਰੇ ਇੱਕ ਗਾਣਾ ਗਾਇਆ ਜੋ ਵਧੇਰੇ ਵਾਇਰਲ ਹੋਇਆ। 1994 ਤੋਂ ਬਾਅਦ, ਚੰਚਲ ਹਰੇਕ ਸਾਲ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ‘ਚ ਨਵੇਂ ਸਾਲ ਮੌਕੇ ਹਾਜਰੀ ਭਰਦੇ ਸੀ। ਉਨ੍ਹਾਂ ਨੂੰ ਮਾਂ ਵੈਸ਼ਣੋ ਦੇ ਬੇਟੇ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ।