ਪੰਜਾਬ ‘ਚ ਹੋਈਆ ਤਖਤਾਂ ਪਲਟ, ਰਾਘਵ ਚੱਡਾ ਨੇ ਕਾਂਗਰਸ ਨੂੰ ਕਿਹਾ ਡੁੱਬਦਾ ਜਹਾਜ਼ ਜਾਣੋ ਕਿਉਂ

ਪੰਜਾਬ ਕਾਂਗਰਸ ਵਿਚ ਚੱਲ ਰਹੇ ਤਖ਼ਤਾ ਪਲਟ ਦੇ ਘਟਨਾਕ੍ਰਮ ਦਰਮਿਆਨ ਆਮ ਆਦਮੀ ਪਾਰਟੀ ਨੇ ਵੱਡਾ ਹਮਲਾ ਬੋਲਿਆ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਰਾਖਵ ਚੱਢਾ ਨੇ ਕਿਹਾ ਹੈ ਕਿ ਸੱਤਾ ਦੀ ਇਸ ਨੰਗੀ ਲੜਾਈ ਵਿਚ ਸੱਭ ਤੋਂ ਵੱਡਾ ਨੁਕਸਾਨ ਪੰਜਾਬ ਦੀ ਜਨਤਾ ਨੂੰ ਹੋਇਆ ਹੈ। ਪੰਜਾਬ ਵਿਚ ਸਰਕਾਰ ਠੱਪ ਪਈ ਹੈ ਅਤੇ ਗੋਵੇਰਨੇਂਸ ਜ਼ੀਰੋ ਹੈ। ਰਾਘਵ ਚੱਢਾ ਨੇ ਕਾਂਗਰਸ ਨੂੰ ਇਕ ਡੁੱਬਦਾ ਜਹਾਜ਼ ਦੱਸਦੇ ਹੋਏ ਆਖਿਆ ਹੈ ਕਿ ਕਾਂਗਰਸ ਕੋਲ ਨਾ ਤਾਂ ਕੋਈ ਵਿਜ਼ਿਨ ਹੈ ਅਤੇ ਨਾ ਹੀ ਪ੍ਰਫਾਰਮੈਂਸ।

ਇਸ ਦੇ ਨਾਲ ਚੱਢਾ ਨੇ ਆਖਿਆ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੀ ਜਨਤਾ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਬੁਰਾ ਹਸ਼ਰ ਕਰੇਗੀ। ਕੈਪਟਨ ਦੇ ਅਸਤੀਫੇ ਤੋਂ ਬਾਅਦ ਸੂਤਰਾਂ ਮੁਤਾਬਕ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਐਲਾਨਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਨਵਜੋਤ ਸਿੱਧੂ ਅਤੇ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਂ ਵੀ ਮੁੱਖ ਮਤੰਰੀ ਅਹੁਦੇ ਦੀ ਦੌੜ ਵਿਚ ਸ਼ਾਮਲ ਹਨ। ਕੈਪਟਨ ਦੇ ਖੇਮੇ ਵਿਚ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਮੰਤਰੀ ਸਾਧੂ ਸਿੰਘ ਧਰਮਸੋਤ, ਮੰਤਰੀ ਵਿਜੇ ਇੰਦਰ ਸਿੰਗਲਾ ਸਮੇਤ ਕਈ ਵਿਧਾਇਕ ਅਤੇ ਮੰਤਰੀ ਸ਼ਾਮਲ ਹਨ।

MUST READ