ਪੰਜਾਬ ਮੁੱਖ ਮੰਤਰੀ ਨੂੰ ਛੱਡ ਦੇਣਾ ਚਾਹੀਦਾ ਅਹੁਦਾ : ‘ਆਪ’

ਪੰਜਾਬੀ ਡੈਸਕ :– ਮਤਦਾਨ ਵਾਲੇ ਦਿਨ ‘ਚੌਣ ਬੂਥਾਂ’ ਤੇ ਕਬਜ਼ਾ ਕਰਨ ” ਤੇ ਪ੍ਰਤੀਕ੍ਰਿਆ ਜ਼ਾਹਿਰ ਕਰਦਿਆਂ ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ, ਇਸ ਨੇ ਸਾਬਤ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਵਿਚ ਲੋਕਤੰਤਰੀ ਪ੍ਰਕਿਰਿਆ ਨੂੰ ਤੋੜ-ਮਰੋੜਨ ਦੀ ਕੋਸ਼ਿਸ਼ ਕੀਤੀ ਸੀ।

Image result for Voting

‘ਆਪ’ ਦੇ ਸੀਨੀਅਰ ਨੇਤਾ ਅਤੇ ਵਿਧਾਇਕ ਅਮਨ ਅਰੋੜਾ ਨੇ ਸੋਮਵਾਰ ਨੂੰ ਇਥੇ ਪਾਰਟੀ ਹੈੱਡਕੁਆਰਟਰ ਵਿਖੇ ਬੁਲਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ, 14 ਫਰਵਰੀ ਨੂੰ ਵੋਟਾਂ ਪੈਣ ਦਾ ਦਿਨ ਪੰਜਾਬ ਵਿੱਚ ਲੋਕਤੰਤਰ ਲਈ ਕਾਲਾ ਦਿਨ ਸੀ। “ਰਾਜ ਦੇ ਗ੍ਰਹਿ ਮੰਤਰੀ ਹੋਣ ਦੇ ਨਾਤੇ, ਕੈਪਟਨ ਅਮਰਿੰਦਰ ਨੇ ਚੋਣਾਂ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਆਪਣੇ ਗੁੰਡਿਆਂ ਦੀ ਸਹਾਇਤਾ ਨਾਲ ਲੋਕਤੰਤਰ ਦਾ ਕਤਲ ਕੀਤਾ।

Image result for Aman arora

ਉਨ੍ਹਾਂ ਕਿਹਾ, ਕੈਪਟਨ ਅਮਰਿੰਦਰ ਅਮਨ-ਕਾਨੂੰਨ ਨੂੰ ਬਣਾਈ ਰੱਖਣ ‘ਚ ਬੁਰੀ ਤਰ੍ਹਾਂ ਅਸਫਲ ਰਹੇ ਹਨ। ਉਨ੍ਹਾਂ ਸੂਬੇ ਦੇ ਲੋਕਾਂ ਨੂੰ ਨਿਰਾਸ਼ ਕੀਤਾ ਹੈ ਅਤੇ ਲੋਕਤੰਤਰੀ ਪ੍ਰਣਾਲੀ ਨੂੰ ਬਦਨਾਮ ਕੀਤਾ ਹੈ। ਅਸੀਂ ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਕਰਦੇ ਹਾਂ। ਉਹ ਵੋਟ ਦੇ ਅਧਿਕਾਰ ਦੀ ਰਾਖੀ ਕਰਨ ‘ਚ ਅਸਫਲ ਰਹੇ ਹੈ। ਹਿੰਸਾ ਬਾਰੇ ਕੈਪਟਨ ਦੀ ਚੁੱਪੀ ਤੋਂ ਲੱਗਦਾ ਹੈ ਕਿ, ਕੈਪਟਨ ਖ਼ੁਦ ਆਪਣੇ ਗੁੰਡਿਆਂ ਨੂੰ ਇਹ ਹਿੰਸਕ ਹਰਕਤਾਂ ਕਰਨ ਲਈ ਸੇਧ ਦੇ ਰਹੇ ਸਨ।

Image result for CM Punjab


ਉਨ੍ਹਾਂ ਕਿਹਾ ਕਿ, ਸਮਾਣਾ ਅਤੇ ਰਾਜਪੁਰਾ ਵਿੱਚ, ਕਾਂਗਰਸੀ ਆਦਮੀ ਪੋਲਿੰਗ ਸਟੇਸ਼ਨਾਂ ਵਿੱਚ ਦਾਖਲ ਹੋਏ, ਵੋਟਰਾਂ ਨੂੰ ਬਾਹਰ ਕੱਢਕੇ ਦਰਵਾਜ਼ੇ ਬੰਦ ਕਰ ਦਿੱਤੇ। ਅਧਿਕਾਰੀਆਂ ਤੇ ਦੋਸ਼ ਲਗਾਉਂਦੇ ਹੋਏ ‘ਆਪ’ ਆਗੂ ਨੇ ਕਿਹਾ ਕਿ ਪ੍ਰੀਜਾਈਡਿੰਗ ਅਧਿਕਾਰੀ ਨੇ ਸੱਤਾਧਾਰੀ ਪਾਰਟੀ ਵਰਕਰਾਂ ਦੀ ਸਹਾਇਤਾ ਕੀਤੀ ਅਤੇ ਪੋਲਿੰਗ ਸਟੇਸ਼ਨ ਦੇ ਗੇਟਾਂ ਨੂੰ ਜਿੰਦਰਾ ਲਗਾ ਦਿੱਤਾ ਤਾਂ ਜੋ ਵੋਟਰ ਬੂਥ ਵਿੱਚ ਦਾਖਲ ਨਾ ਹੋ ਸਕਣ।

ਬਠਿੰਡਾ ‘ਚ ਧਾਂਦਲੀ ਨੂੰ ਲੈ ਕੇ ਚੋਣ ਕਮਿਸ਼ਨ ਤੱਕ ਪਹੁੰਚ ਕੀਤੀ ਜਾਵੇ

ਬਠਿੰਡਾ ਵਿੱਚ ਹੋਈ ਧਾਂਦਲੀ ਦੇ ਦੋਸ਼ ਵਿੱਚ ‘ਆਪ’ ਨੇ ਰਾਜ ਚੋਣ ਕਮਿਸ਼ਨ ਨੂੰ ਪੱਤਰ ਲਿਖਣ ਦੀ ਮੰਗ ਕਰਦਿਆਂ ਉਨ੍ਹਾਂ ਵਾਰਡਾਂ ਵਿੱਚ ਦੁਬਾਰਾ ਚੋਣ ਕਰਵਾਉਣ ਦੀ ਮੰਗ ਕੀਤੀ ਹੈ, ਜਿੱਥੇ ਬੂਥਾਂ ‘ਤੇ ਕਬਜ਼ਾ ਕਰਨ ਅਤੇ ਜਾਅਲੀ ਵੋਟਿੰਗ ਹੋਈ ਹੈ। ਬਠਿੰਡਾ ਇਕਾਈ ਦੇ ਪ੍ਰਧਾਨ ਨਵਦੀਪ ਸਿੰਘ ਜੀਦਾ ਨੇ ਕਿਹਾ: “ਕਾਂਗਰਸ ਸਰਕਾਰ ਨੇ ਬਠਿੰਡਾ ਦੇ ਕੁਝ ਬੂਥਾਂ ‘ਤੇ ਪੁਲਿਸ ਅਤੇ ਪੋਲ ਸਟਾਫ ਦੀ ਮਦਦ ਨਾਲ ਬੂਥਾਂ ‘ਤੇ ਕਬਜ਼ਾ ਕਰਨ ਅਤੇ ਜਾਅਲੀ ਵੋਟਿੰਗ ਦੀ ਸਹੂਲਤ ਦਿੱਤੀ‌।

Image result for Bhatinda Election , Sunday

ਫਰੀਦਕੋਟ ‘ਚ ਵੋਟਰਾਂ ਨੂੰ ਖਰੀਦਣ ਦੀ ਕੀਤੀ ਗਈ ਕੋਸ਼ਿਸ਼
ਫਰੀਦਕੋਟ : ‘ਆਪ’ ਦੇ ਸੀਨੀਅਰ ਆਗੂ ਅਤੇ ਪਾਰਟੀ ਦੇ ਕਿਸਾਨ ਵਿੰਗ ਦੇ ਸੂਬਾ ਮੀਤ ਪ੍ਰਧਾਨ, ਗੁਰਦੀਪ ਸਿੰਘ ਸੇਖੋਂ ਨੇ ਕਿਹਾ ਕਿ, ਫਰੀਦਕੋਟ ਦੇ ਕਈ ਵਾਰਡਾਂ ਵਿੱਚ ਵੋਟਰਾਂ ਨੂੰ ਲੁਭਾਉਣ ਲਈ ਪੈਸੇ ਅਤੇ ਸ਼ਰਾਬ ਦੀ ਵਰਤੋਂ ਬਹੁਤ ਜ਼ਿਆਦਾ ਚੱਲ ਰਹੀ ਹੈ। ਪਾਰਟੀਆਂ ਨੇ ਕਥਿਤ ਤੌਰ ‘ਤੇ ਪੈਸੇ ਫਰੀਦਕੋਟ, ਜੈਤੋ ਅਤੇ ਕੋਟਕਪੂਰਾ ਕਸਬਿਆਂ ਦੀਆਂ ਕਈ ਝੁੱਗੀਆਂ ‘ਚ ਵੰਡੇ ਸਨ। ਉਨ੍ਹਾਂ ਨੇ ਦੋਸ਼ ਲਾਇਆ ਕਿ, ਬਹੁਤੇ ਵਾਰਡਾਂ ਵਿੱਚ ਇਕ ਵੋਟ 1,000-1,500 ਰੁਪਏ ‘ਚ ਖਰੀਦੀ ਗਈ।

MUST READ