ਟ੍ਰੈਕਟਰਾਂ ਨੂੰ ਡੀਜਲ ਦੀ ਸਪਲਾਈ ਨਾ ਦੇਣ ਦੇ ਹੁਕਮ ‘ਤੇ ਮੁੱਖ ਮੰਤਰੀ ਪੰਜਾਬ ਦਾ ਟਵੀਟ

ਪੰਜਾਬੀ ਡੈਸਕ :- ਗਣਤੰਤਰ ਦਿਵਸ ਮੌਕੇ ਯੂਪੀ ਸਰਕਾਰ ਵਲੋਂ ਅਧਿਕਾਰੀਆਂ ਨੂੰ ਦਿੱਲੀ ਜਾਉਂਣ ਵਾਲੇ ਟ੍ਰੈਕਟਰਾਂ ਨੂੰ ਡੀਜਲ ਦੀ ਸਪਲਾਈ ਨਾ ਦੇਣ ਦੇ ਹੁਕਮਾਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖਤ ਨਿੰਦਾ ਕੀਤੀ ਹੈ। ਕੈਪਟਨ ਨੇ ਟਵੀਟ ਕਰਦਿਆਂ ਕਿਹਾ ਕਿ, ਅਜਿਹੀ ਦਮਨਕਾਰੀ ਨੀਤੀਆਂ ਤੋਂ ਲੋਕਾਂ ਦੇ ਸੰਕਲਪ ਅਤੇ ਹਿੰਮਤ ਨੂੰ ਮਜਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ, ਕਿਸਾਨਾਂ ਖਿਲਾਫ ਪ੍ਰਸ਼ਾਸਨ ਨੂੰ ਅਜਿਹੀ ਮੰਦਭਾਗੀ ਹਰਕਤਾਂ ਨਹੀਂ ਕਰਨੀ ਚਾਹੀਦੀ।

ਧਿਆਨਦੇਣ ਯੋਗ ਹੈ ਕਿ, ਗਣਤੰਤਰ ਦਿਵਸ ਦੇ ਮੌਕੇ ‘ਤੇ ਦਿੱਲੀ ਟ੍ਰੈਕਟਰ ਰੈਲੀ ਕੱਢਣ ਲਈ ਜਿੱਥੇ ਕਿਸਾਨਾਂ ਵਲੋਂ ਪੂਰੀ ਤਿਆਰੀ ਕਰ ਲਈ ਗਈ ਹੈ, ਉੱਥੇ ਹੀ ਯੂਪੀ ਸਰਕਾਰ ਨੇ ਵੀ ਸਾਰੇ ਹਲਕਿਆਂ ‘ਚ ਸਪਲਾਈ ਅਧਿਕਾਰੀਆਂ ਨੂੰ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਡੀਜਲ ਦੀ ਸਪਲਾਈ ਰੋਕਣ ਦੇ ਹੁਕਮ ਦਿੱਤੇ ਗਏ ਹਨ, ਜਿਸਦਾ ਜੋਦਾਰ ਤਰੀਕੇ ਤੋਂ ਵਿਰੋਧ ਕੀਤਾ ਜਾ ਰਿਹਾ ਹੈ।

MUST READ