ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 2 ਦਿਨ ਤੋਂ ਮੁੰਬਈ ਦੌਰੇ ‘ਤੇ ਹਨ ਤੇ ਅੱਜ ਮੁੱਖ ਮੰਤਰੀ ਮਾਨ ਮਿਸ਼ਨ ਇੰਵੇਸਟਮੈਂਟ ਤਹਿਤ ‘Bombay Stock Exchange’ ਪਹੁੰਚੇ। ਦੱਸ ਦੇਈਏ ਕਿ ਭਗਵੰਤ ਮਾਨ ਵੱਲੋਂ ਬੀਤੇ ਦਿਨ ਸਨਅਤਕਾਰਾਂ ਨਾਲ ਵੀ ਪੰਜਾਬ ‘ਚ ਉਦਯੋਗ ਨੂੰ ਸਥਾਪਤ ਕਰਨ ਲਈ ਮੀਟਿੰਗ ਕੀਤੀ ਗਈ।ਇਸ ਮੌਕੇ ਗੱਲ ਕਰਦਿਆਂ ਮਾਨ ਨੇ ‘Bombay Stock Exchange’ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਵੇਰੇ ਜਦੋਂ ‘Bombay Stock Exchange’ ਦੇ ਖੁੱਲ੍ਹਣ ਨਾਲ ਦੇਸ਼ ਖੁੱਲ੍ਹਦਾ ਹੈ ਤੇ ਸਾਰਿਆਂ ਦੀਆਂ ਆਸਾਂ-ਉਮੀਦਾਂ ਇੱਥੇ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਮੁੰਬਈ ਦੌਰੇ ਦਾ ਮੁੱਖ ਟੀਚਾ ਪੰਜਾਬ ‘ਚ ‘Investment in Punjab ‘ਸੰਮੇਲਣ ਦੇ ਲਈ ਉਦਯੋਗਪਤੀਆਂ ਨੂੰ ਸੱਦਾ ਦੇਣਾ ਹੈ।

ਮਾਨ ਨੇ ਕਿਹਾ ਕਿ ਮੁੰਬਈ ਦੌਰੇ ਦੌਰਾਨ ਮੈਂ ਜਿਹੜੇ ਵੀ ਵੱਡੇ ਉਦਯੋਗਪਤੀਆਂ ਨਾਲ ਮੁਲਾਕਾਤ ਕੀਤਾ ਹੈ, ਉਨ੍ਹਾਂ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ ਹੈ ਤੇ ਪੰਜਾਬ ‘ਚ ਨਿਵੇਸ਼ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉੱਤਰ ‘ਚ ਨਿਵੇਸ਼ ਕਰਨ ਲਈ ਪੰਜਾਬ ਬੈਸਟ ਹੈ। ਪੰਜਾਬ ਮੇਜ਼ਬਾਨੀ ਕਰਨ ‘ਚ ਸਭ ਤੋਂ ਮਾਹਿਰ ਹੈ ਤੇ ਮੈਂ ਵਾਅਦਾ ਕਰਦਾ ਹਾਂ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆਵੇਗੀ। ਮੁੱਖ ਮੰਤਰੀ ਮਾਨ ਨੇ ਦਾਅਵਾ ਕਰਦਿਆਂ ਕਿਹਾ ਕਿ ਟਾਟਾ ਸਟੀਲ ਲੁਧਿਆਣਾ ‘ਚ ਆਪਣਾ ਉਦਯੋਗ ਸਥਾਪਤ ਕਰ ਰਿਹਾ ਹੈ ਤੇ ਲੁਧਿਆਣਾ ‘ਚ ਅੱਜ ਹੀ ਉਸਦਾ ਕੰਮ ਸ਼ੁਰੂ ਕੀਤਾ ਗਿਆ ਹੈ। ਜਮਸ਼ੇਦਪੁਰ ਤੋਂ ਬਾਅਦ ਲੁਧਿਆਣਾ ‘ਚ ਲੱਗਣ ਵਾਲਾ ਟਾਟਾ ਸਟੀਲ ਪਲਾਂਟ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸਟੀਲ ਪਲਾਂਟ ਹੋਵੇਗਾ।

ਮਾਨ ਨੇ ਦੱਸਿਆ ਅੱਜ ਉਹ ਟਾਟਾ ਸਟੀਲ ਗਏ ਸਨ ਤੇ ਉਨ੍ਹਾਂ ਵੱਲੋਂ ਇਹ ਆਖਿਆ ਗਿਆ ਕਿ ਉਹ ਲੁਧਿਆਣਾ ‘ਚ ਉਦਯੋਗ ਸਥਾਪਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਹੋਰ ਵੀ ਵੱਡੀਆਂ ਇੰਡਸਟਰੀਆਂ ਲੁਧਿਆਣਾ ‘ਚ ਹੀ ਹਨ। ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਤੰਗ ਕੀਤਾ ਹੈ ਪਰ ਸਾਡੀ ਸਰਕਾਰ ਅਜਿਹਾ ਬਿਲਕੁਲ ਨਹੀਂ ਕਰੇਗੀ।

MUST READ