ਪੰਜਾਬ ਬੀਜੇਪੀ ਲੀਡਰ ਅਸ਼ਵਨੀ ਸ਼ਰਮਾ ਦੀ ਗੱਡੀ ‘ਤੇ ਹਮਲਾ

ਪੰਜਾਬੀ ਡੈਸਕ:– ਫਿਰੋਜ਼ਪੁਰ ‘ਚ ਪੰਜਾਬ ਬੀਜੇਪੀ ਨੇਤਾ ਅਸ਼ਵਨੀ ਸ਼ਰਮਾ ਦਾ ਕਿਸਾਨਾਂ ਨੇ ਵਿਰੋਧ ਕੀਤਾ। ਅਸਲ ‘ਚ ਕਿਸਾਨਾਂ ਨੇ ਹੀ ਅਸ਼ਵਨੀ ਸ਼ਰਮਾ ਦੇ ਗੱਡੀ ‘ਤੇ ਹਮਲਾ ਕੀਤਾ। ਪੁਲਿਸ ਨੇ ਬੜੀ ਮੁਸ਼ਕਿਲ ਤੋਂ ਉਨ੍ਹਾਂ ਦੀ ਗੱਡੀ ਨੂੰ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਭੀੜ ਤੋਂ ਬਾਹਰ ਕਢਿਆ। ਹਾਲਾਂਕਿ ਨੇਤਾ ਨੂੰ ਕੁਝ ਨਹੀਂ ਹੋਇਆ ਹੈ, ਉਹ ਸੁਰੱਖਿਅਤ ਹਨ।

ਮਿਲੀ ਜਾਣਕਾਰੀ ਮੁਤਾਬਿਕ ਅਸ਼ਵਨੀ ਸ਼ਰਮਾ ਨਗਰ ਕੌਂਸਿਲ ਚੋਣਾਂ ਨੂੰ ਲੈ ਕੇ ਪਾਰਟੀ ਕਾਰਜਕਰਤਾਵਾਂ ਤੋਂ ਮੀਟਿੰਗ ਕਰਨ ਮਾਲਵਾਲ ਰੋਡ ਸਥਿਤ ਸਿਟੀ ਪਲਾਜ਼ਾ ਪਹੁੰਚੇ ਸੀ। ਉੱਥੇ ਕਿਸਾਨਾਂ ਨੇ ਬੀਜੇਪੀ ਨੇਤਾ ਨੂੰ ਆਪਣਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ, ਦਸ ਦਈਏ ਮਜਦੂਰ ਨਹਿਰੂ ਪਾਰਕ ਦੇ ਬਾਹਰ ਇਕੱਠੇ ਹੋਏ, ਜਿਨ੍ਹਾਂ ਉਨ੍ਹਾਂ ਦੀ ਗੱਡੀ ‘ਤੇ ਹਮਲਾ ਕੀਤਾ।

MUST READ