ਪੰਜਾਬ ਅਕਾਲੀ ਨੇਤਾ ਦੇ ਪੁੱਤ ਦੀ ਕੋਰੋਨਾ ਨਾਲ ਹੋਈ ਮੌਤ

ਪੰਜਾਬੀ ਡੈਸਕ:- ਮਾਛੀਵਾੜਾ ਨੇੜੇ ਪਿੰਡ ਈਸਾਪੁਰ ਦੇ ਵਸਨੀਕ ਅਤੇ ਅਕਾਲੀ ਆਗੂ ਮਹਿੰਦਰ ਸਿੰਘ ਈਸਾਪੁਰ ਦੇ 30 ਸਾਲਾਂ ਬੇਟੇ ਹਰਦੀਪ ਸਿੰਘ ਦੀ ਮੌਤ ਅਮਰੀਕਾ ਦੇ ਲਾਸ ਏਂਜਲਸ ਦੇ ਕੋਰੋਨਾ ਤੋਂ ਹੋਈ। ਮ੍ਰਿਤਕ ਕਈ ਸਾਲਾਂ ਤੋਂ ਅਮਰੀਕਾ ‘ਚ ਰਹਿ ਰਿਹਾ ਸੀ ਅਤੇ ਉਥੇ ਕੰਮ ਕਰਦਾ ਸੀ।

ਜਾਣਕਾਰੀ ਮੁਤਾਬਿਕ ਕੁਝ ਦਿਨ ਪਹਿਲਾਂ ਉਸਨੂੰ ਕੋਰੋਨਾ ਹੋਇਆ ਸੀ ਅਤੇ ਇਲਾਜ ਦੌਰਾਨ ਉਹ ਦਮ ਤੋੜ ਗਿਆ ਸੀ। ਹਰਦੀਪ ਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸ ਦੀ ਇੱਕ 4 ਮਹੀਨੇ ਦੀ ਬੇਟੀ ਹੈ।

MUST READ