PSEB ਦੀ 12ਵੀ ਕਲਾਸ ਦਾ ਨਤੀਜਾ ਘੋਸ਼ਿਤ, ਵੈਬਸਾਈਟ ਹੋਈ ਕਰੈਸ਼, ਅੱਜ ਨਹੀਂ ਦੇਖ ਪਾਉਣਗੇ ਵਿਦਿਆਰਥੀ ਨਤੀਜਾ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਵਰ੍ਹੇ 2020-21 ਨਾਲ ਸਬੰਧਤ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਵਾਰ ਦਾ ਨਤੀਜਾ 96.48 ਫ਼ੀਸਦੀ ਰਿਹਾ ਹੈ। ਕੁੜੀਆਂ ਦੀ ਪਾਸ ਫ਼ੀਸਦੀ 97.34 ਫ਼ੀਸਦ ਤੇ ਲੜਕਿਆਂ ਦਾ ਪਾਸ ਫ਼ੀਸਦ 95.74 ਫ਼ੀਸਦ ਹੈ। ਮੈਰੀਟੋਰੀਅਸ ਸਕੂਲਾਂ ਦਾ ਨਤੀਜਾ 99.74 ਫ਼ੀਸਦ ਤੇ ਸਰਕਾਰੀ ਸਕੂਲਾਂ ਦਾ ਨਤੀਜਾ 98.5 ਫ਼ੀਸਦ ਆਇਆ ਹੈ। ਆਰਟਸ ਦੇ ਵਿਦਿਆਰਥੀਆਂ ਦਾ ਨਤੀਜਾ 97.10 ਫ਼ੀਸਦ ਰਿਹਾ। ਪਿਛਲੇ ਸਾਲ ਨਾਲੋਂ 6.48 ਫ਼ੀਸਦੀ ਜ਼ਿਆਦਾ ਬੱਚੇ ਪਾਸ ਹੋਏ ਹਨ। ਸ਼ਹਿਰੀ ਵਿਦਿਆਰਥੀਆਂ ਦਾ ਨਤੀਜਾ 91.94 ਰਿਹਾ। 88 ਹਜ਼ਾਰ 150 ਵਿਦਿਆਰਥੀਆਂ ਨੂੰ ਏ ਗ੍ਰੇਡ, 1 ਲੱਖ 19 ਹਜ਼ਾਰ 802 ਵਿਦਿਆਰਥੀਆਂ ਨੇ 70 ਤੋਂ 80 ਫ਼ੀਸਦ ਅੰਕ, 3,289 ਵਿਦਿਆਰਥੀਆਂ ਨੇ 50 ਫ਼ੀਸਦ ਤੇ 88 ਵਿਦਿਆਰਥੀਆਂ ਨੇ 40 ਤੋਂ 50 ਫ਼ੀਸਦ ਤਕ ਅੰਕ ਹਾਸਲ ਕੀਤੇ ਹਨ।

ਇਸ ਦੌਰਾਨ 713 ਵਿਦਿਆਰਥੀ ਫੇਲ੍ਹ ਹੋ ਗਏ ਹਨ। ਨਤੀਜਾ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਦੱਸਿਆ ਕਿ ਨਤੀਜਾ ਪ੍ਰੀ-ਬੋਰਡ ਦੀਆਂ ਅਨੁਪਾਤਕ ਅੰਕਾਂ ਦੇ ਆਧਾਰ ’ਤੇ ਐਲਾਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ ਆਪਣੇ ਨਤੀਜਿਆਂ ਤੋਂ ਖੁਸ਼ ਨਹੀਂ ਹਨ ਉਹ ਪ੍ਰੀਖਿਆ ਦੇ ਸਕਦੇ ਹਨ । ਦੱਸਣਾ ਬਣਦਾ ਹੈ ਕਿ ਆਕਦਮਿਕ ਸਾਲ 2019-20 ਦੌਰਾਨ ਬਾਰ੍ਹਵੀਂ ਜਮਾਤ ਦਾ ਨਤੀਜਾ 90 ਫ਼ੀਸਦੀ ਰਿਹਾ ਸੀ ਜਿਹੜਾ ਸਾਲ ਸਾਲ 2019 ਦੇ ਮੁਕਾਬਲੇ ਕਰੀਬ 4 ਫ਼ੀਸਦੀ ਜਦਕਿ ਅਕਾਦਮਿਕ ਸਾਲ 2018 ਨਾਲੋਂ 24.83 ਫ਼ੀਸਦੀ ਜ਼ਿਆਦਾ ਹੈ। ਪਿਛਲੇ ਸਾਲ ਕੋਰੋਨਾ ਮਹਾਮਾਰੀ ਕਾਰਨ ਅਕਾਦਮਿਕ ਸਾਲ 2019-20 ਤੇ ਇਸ ਸਾਲ 20-21 ਦੀਆਂ ਪ੍ਰੀਖਿਆਵਾਂ ਵੀ ਨਹੀਂ ਹੋ ਸਕੀਆਂ ਸਨ ਜਿਸ ਕਰਕੇ ਨਤੀਜਾ ਪ੍ਰੀ-ਬੋਰਡ ਦੀਆਂ ਪ੍ਰੀਖਿਆਵਾਂ ਦੇ ਅਨੁਪਾਤਕ ਅੰਕਾਂ ਦੇ ਆਧਾਰ ’ਤੇ ਐਲਾਨਿਆ ਗਿਆ ਹੈ।

ਪੰਜਾਬ ਬੋਰਡ 12ਵੀਂ ਰਿਜ਼ਲਟ 2021 ਲਿੰਕ ਨੂੰ ਐਲਾਨ ਤੋਂ ਬਾਅਦ ਬੋਰਡ ਦੀ ਅਧਿਕਾਰਤ ਵੈੱਬਸਾਈਟ, pseb.ac.in ‘ਤੇ ਐਕਟਿਵ ਕੀਤਾ ਜਾਵੇਗਾ, ਪਰ ਵਿਦਿਆਰਥੀ ਅੱਜ ਨਤੀਜਾ ਨਹੀਂ ਦੇਖ ਸਕਣਗੇ ਕਿਉਂਕਿ ਬੋਰਡ ਦੀ ਵੈੱਬਸਾਈਟ ਕ੍ਰੈਸ਼ ਹੋੇ ਗਈ ਹੈ। ਪੰਜਾਬ ਬੋਰਡ ਦੇ ਸੀਨੀਅਰ ਸੈਕੰਡਰੀ ਜਮਾਤ ਦੇ ਵਿਦਿਆਰਥੀ ਨਿਰਧਾਰਤ ਸਮੇਂ ‘ਤੇ ਐਲਾਨ ਤੋਂ ਬਾਅਦ ਆਪਣਾ ਪੰਜਾਬ ਬੋਰਡ 12ਵੀਂ ਰਿਜ਼ਲਟ 2021 ਚੈੱਕ ਕਰਨ ਲਈ ਬੋਰਡ ਦੀ ਵੈੱਬਸਾਈਟ ‘ਤੇ ਵਿਜ਼ਿਟ ਕਰਨ ਤੇ ਹੋਮ ਪੇਜ ‘ਤੇ ਹੀ ਦਿੱਤੇ ਗਏ ਲੇਟੈਸਟ ਨਿਊਜ਼ ਸੈਕਸ਼ਨ ‘ਚ ਉਪਲਬਧ ਕਰਵਾਏ ਜਾਣ ਵਾਲੇ ਰਿਜ਼ਲਟ ਨਾਲ ਸੰਬੰਧਤ ਲਿੰਕ ‘ਤੇ ਕਲਿੱਕ ਕਰਨ। ਇਸ ਤੋਂ ਬਾਅਦ ਨਵੇਂ ਪੇਜ ‘ਤੇ ਆਪਣੇ ਵੇਰਵੇ (ਜਿਵੇਂ- ਰੋਲ ਨੰਬਰ ਆਦਿ), ਭਰ ਕੇ ਸਬਮਿਟ ਕਰਨ। ਇਸ ਤੋਂ ਬਾਅਦ ਵਿਦਿਆਰਥੀ ਆਪਣਾ ਪੰਜਾਬ 12ਵੀਂ ਰਿਜ਼ਲਟ 2021 ਤੇ ਸਕੋਰ ਕਾਰਡ ਸਕ੍ਰੀਨ ‘ਤੇ ਦੇਖ ਸਕਣਗੇ। ਇਸ ਦਾ ਪ੍ਰਿੰਟ ਲੈਣ ਤੋਂ ਬਾਅਦ ਸਾਫਟ ਕਾਪੀ ਵੀ ਸੇਵ ਕਰ ਲੈਣ।

MUST READ