ਪ੍ਰਧਾਨ ਮੰਤਰੀ ਮੋਦੀ ਦਾ ਯੂਪੀ ਨੂੰ ਤੋਹਫਾ
ਪੰਜਾਬੀ ਡੈਸਕ :- ਬੁਧਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਯੂਪੀ ਰਾਜ ਨੂੰ ਵੱਡਾ ਤੋਹਫ਼ਾ ਦੇਣ ਵਾਲੇ ਹਨ। ਦਸ ਦਈਏ ਪ੍ਰਧਾਨ ਮੰਤਰੀ ਆਵਾਸ ਯੋਜਨਾ (ਦਿਹਾਤੀ) ਤਹਿਤ ਲਗਭਗ 6 ਲੱਖ ਲਾਭਪਾਤਰੀਆਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇਹ ਸਹਾਇਤਾ ਕੁਲ 2691 ਕਰੋੜ ਰੁਪਏ ਦੀ ਹੈ, ਜੋ ਅੱਜ ਪ੍ਰਧਾਨ ਮੰਤਰੀ ਮੋਦੀ ਲਾਭਪਾਤਰੀਆਂ ਨੂੰ ਦੇਣਗੇ। ਇਸ ਸਮੇਂ ਦੌਰਾਨ, ਪੀਐਮ ਮੋਦੀ ਕਈ ਲਾਭਪਾਤਰੀਆਂ ਨਾਲ ਵਿਚਾਰ ਵਟਾਂਦਰੇ ਵੀ ਕਰਨਗੇ।
ਇਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਯੂਪੀ ਦੇ ਸੀਐਮ ਯੋਗੀ ਆਦਿੱਤਿਆਨਾਥ ਵੀ ਮੌਜੂਦ ਰਹਿਣਗੇ। 6 ਲੱਖ ਲਾਭਪਾਤਰੀਆਂ ਅੱਜ 5.30 ਲੱਖ ਦੀ ਪਹਿਲੀ ਕਿਸ਼ਤ ਪ੍ਰਾਪਤ ਕਰਨਗੇ, ਜਦਕਿ ਬਾਕੀ ਹੋਰ ਲੋਕਾਂ ਨੂੰ ਦੂਜੀ ਕਿਸ਼ਤ ਪ੍ਰਾਪਤ ਹੋਵੇਗੀ। ਕੇਂਦਰ ਸਰਕਾਰ ਵਲੋਂ ਸਭਨਾਂ ਨੂੰ ਆਪਣਾ ਘਰ ਦੇਣ ਦਾ ਪ੍ਰਧਾਨ ਮੰਤਰੀ ਮੋਦੀ ਦਾ ਸੁਪਨਾ ਹੈ, ਜਿਸ ਤਹਿਤ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਸ਼ੁਰੂਆਤ ਕੀਤੀ ਗਈ। ਅੰਕੜਿਆਂ ਮੁਤਾਬਿਕ, ਹੁਣ ਤੱਕ 1.26 ਕਰੋੜ ਘਰ ਬਣਾਏ ਜਾ ਚੁੱਕੇ ਹਨ, ਜਿਸ ‘ਚ ਕਰੀਬ ਸਵਾ ਲੱਖ ਰੁਪਏ ਤੱਕ ਦੀ ਆਰਥਿਕ ਮਦਦ ਦਿੱਤੀ ਜਾ ਚੁੱਕੀ ਹੈ।