ਕੋਰੋਨਾ ਦੀ ਭਾਰੀ ਤਬਾਹੀ, ਦੇਸ਼ ਦੇ ਡਾਕਟਰਾਂ ਅਤੇ ਫਾਰਮ ਕੰਪਨੀਆਂ ਨਾਲ ਪ੍ਰਧਾਨ ਮੰਤਰੀ ਮੋਦੀ ਕਰਨਗੇ ਚਰਚਾ
ਨੈਸ਼ਨਲ ਡੈਸਕ:– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 4:30 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਕੋਰੋਨਾ ਦੀ ਸਥਿਤੀ ‘ਤੇ ਦੇਸ਼ ਭਰ ਦੇ ਪ੍ਰਮੁੱਖ ਡਾਕਟਰਾਂ ਨਾਲ ਗੱਲਬਾਤ ਕਰਨਗੇ। ਇਸ ਤੋਂ ਬਾਅਦ ਸ਼ਾਮ 6 ਵਜੇ ਦੇਸ਼ ਦੀਆਂ ਚੋਟੀ ਦੀਆਂ ਫਾਰਮਾ ਕੰਪਨੀਆਂ ਨਾਲ ਵੀਡੀਓ ਕਾਨਫਰੰਸ ਵੀ ਕੀਤੀ ਜਾਵੇਗੀ। ਇਹ ਮੀਟਿੰਗ ਹਰ ਦਿਨ ਰਿਕਾਰਡ ਤੋੜ ਨਵੇਂ ਕੇਸਾਂ ਦੇ ਵਿਚਕਾਰ ਹੋਣ ਜਾ ਰਹੀ ਹੈ।

ਮਨਮੋਹਨ ਸਿੰਘ ਨੇ ਦਿੱਤੀ PM ਮੋਦੀ ਨੂੰ ਨਸੀਹਤ
ਤੁਹਾਨੂੰ ਦੱਸ ਦੇਈਏ ਕਿ, ਕਈ ਦਿੱਗਜ਼ ਨੇਤਾਵਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮਹਾਂਮਾਰੀ ਨਾਲ ਨਜਿੱਠਣ ਦਾ ਸੁਝਾਅ ਦਿੱਤਾ ਹੈ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 18 ਅਪ੍ਰੈਲ ਨੂੰ ਪ੍ਰਧਾਨਮੰਤਰੀ ਨੂੰ ਇੱਕ ਪੱਤਰ ਲਿਖ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਕੋਰੋਨਾ ਕੇਸਾਂ ਵਿੱਚ ਤੇਜ਼ੀ ਨਾਲ ਨਜਿੱਠਣ ਲਈ ਟੀਕਾਕਰਨ ਵਧਾਉਣ ਸਮੇਤ ਪੰਜ ਸੁਝਾਅ ਦਿੱਤੇ ਸਨ। ਉਨ੍ਹਾਂ ਕਿਹਾ ਕਿ, ਇਸ ਮਹਾਂਮਾਰੀ ਨਾਲ ਲੜਨ ਲਈ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਹਨ, ਪਰ ਇੱਕ ਵੱਡੀ ਕੋਸ਼ਿਸ਼ ਟੀਕਾਕਰਨ ਪ੍ਰੋਗਰਾਮ ਨੂੰ ਵਧਾਉਣ ਦੀ ਹੋ ਸਕਦੀ ਹੈ।

ਕੋਰੋਨਾ ਤੋੜ ਰਿਹਾ ਰਿਕਾਰਡ
ਦਸ ਦਈਏ ਕਿ, ਭਾਰਤ ‘ਚ ਕੋਵਿਡ-19 ਦੇ ਇੱਕ ਦਿਨ ‘ਚ ਰਿਕਾਰਡ 2,73,810 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਸੰਕ੍ਰਮਣ ਦੇ ਕੁਲ ਮਾਮਲੇ 1.50 ਕਰੋੜ ‘ਤੇ ਪਹੁੰਚ ਗਏ। ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੀ 19 ਲੱਖ ਤੋਂ ਵੱਧ ਹੋ ਗਈ ਹੈ। ਸਵੇਰੇ ਅੱਠ ਵਜੇ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ‘ਚ ਕੋਵਿਡ -19 ਦੇ 1,50,61,919 ਮਾਮਲੇ ਹਨ ਅਤੇ ਇਕ ਦਿਨ ਵਿਚ ਹੀ 1,619 ਲੋਕਾਂ ਦੀ ਮੌਤ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ 1,78,769 ਹੋ ਗਈ। ਸੰਕਰਮਣ ਦੇ ਮਾਮਲਿਆਂ ਵਿੱਚ, ਲਗਾਤਾਰ 40 ਵੇਂ ਦਿਨ ਵਾਧਾ ਹੁੰਦਾ ਹੈ।