ਪ੍ਰਧਾਨ ਮੰਤਰੀ ਮੋਦੀ ਅਤੇ ਸ਼ਾਹ ਦੀ ਵੋਟਰਾਂ ਨੂੰ ਅਪੀਲ- ਬੰਗਾਲ ਦੇ ਭਵਿੱਖ ਲਈ ਬੇਖੌਫ ਹੋ ਕੇ ਕੀਤੇ ਜਾਣ ਵੋਟ
ਨੈਸ਼ਨਲ ਡੈਸਕ:- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਪੱਛਮੀ ਬੰਗਾਲ ‘ਚ ਰਾਜ ਦੀਆਂ 43 ਸੀਟਾਂ ‘ਤੇ ਮਤਦਾਨ ਦੇ ਮੱਦੇਨਜ਼ਰ ਲੋਕਾਂ ਨੂੰ ਵੱਡੀ ਗਿਣਤੀ ‘ਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਬੰਗਾਲ ਦੇ ਸੁਨਹਿਰੇ ਭਵਿੱਖ ਲਈ ਨਿਡਰ ਹੋ ਕੇ ਵੋਟ ਪਾਉਣ ਦੀ ਅਪੀਲ ਕੀਤੀ।
https://twitter.com/narendramodi/status/1385036971416821763
ਪੀਐਮ ਮੋਦੀ ਨੇ ਟਵੀਟ ਕਰਦਿਆਂ ਲਿਖਿਆ ਕਿ, ਪੱਛਮੀ ਬੰਗਾਲ ਦੇ ਲੋਕ ਨਵੀਂ ਅਸੈਂਬਲੀ ਦੇ ਗਠਨ ਲਈ ਵੋਟ ਦੇ ਰਹੇ ਹਨ। ਅੱਜ, ਛੇਵੇਂ ਪੜਾਅ ‘ਚ, ਮੈਂ ਉਨ੍ਹਾਂ ਸੀਟਾਂ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ, ਜਿਥੇ ਵੋਟਿੰਗ ਹੋ ਰਹੀ ਹੈ, ਉਨ੍ਹਾਂ ਨੂੰ ਮੈ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕਰਦਾ ਹਾਂ।
ਅਮਿਤ ਸ਼ਾਹ ਨੇ ਲਿਖਿਆ ਕਿ, ਮੈਂ ਬੰਗਾਲ ਦੇ ਛੇਵੇਂ ਪੜਾਅ ਦੇ ਸਾਰੇ ਵੋਟਰਾਂ, ਖ਼ਾਸਕਰ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ, ਉਹ ਬੰਗਾਲ ਦੇ ਸੁਨਹਿਰੇ ਭਵਿੱਖ ਲਈ ਨਿਡਰਤਾ ਨਾਲ ਵੱਧ ਤੋਂ ਵੱਧ ਗਿਣਤੀ ਵਿੱਚ ਵੋਟ ਪਾਉਣ। ਤੁਹਾਡੀ ਇੱਕ ਵੋਟ ਬੰਗਾਲ ਦੇ ਗਰੀਬਾਂ ਅਤੇ ਵੰਚਿਤ ਲੋਕਾਂ ਨੂੰ ਅਧਿਕਾਰ ਦੇਣ ਅਤੇ ਰਾਜ ਨੂੰ ਵਿਕਾਸ ਵਿੱਚ ਮੋਹਰੀ ਬਣਾਉਣ ਦਾ ਨੀਂਹ ਪੱਥਰ ਹੈ।
ਦੱਸ ਦੇਈਏ ਕਿ, ਇਸ ਪੜਾਅ ਵਿੱਚ 43 ਵਿਧਾਨ ਸਭਾ ਸੀਟਾਂ ਵੋਟ ਪਾਉਣ ਜਾ ਰਹੀਆਂ ਹਨ। ਇਨ੍ਹਾਂ ਵਿੱਚ ਉੱਤਰ 24 ਪਰਗਾਨ ਜ਼ਿਲ੍ਹੇ ਦੀਆਂ 17 ਸੀਟਾਂ ਤੋਂ ਇਲਾਵਾ ਨਾਡੀਆ ਅਤੇ ਉੱਤਰ ਦਿਨਾਜਪੁਰ ਵਿੱਚ ਨੌਂ ਸੀਟਾਂ ਅਤੇ ਪੁਰਬਾ ਬਰਧਮਾਨ ਵਿੱਚ ਅੱਠ ਸੀਟਾਂ ਸ਼ਾਮਲ ਹਨ।