ਪਾਵਰ ਕਾਮ ਨੇ ਨਵੇਂ ਮੀਟਰ ਲਗਾਉਣ ਦੇ ਦਿੱਤੇ ਹੁਕਮ, ਜਾਰੀ ਕੀਤਾ ਗਿਆ ਸਰਕੂਲਰ
ਪਾਵਰਕੌਮ ਨੇ ਨਵੇਂ ਮੀਟਰ ਲਗਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਦਰਅਸਲ, ਇਹ ਹੁਕਮ ਜਲੰਧਰ ਵਿੱਚ ਲੋਹੇ ਦੀ ਭੱਠੀ ਉਦਯੋਗ ਅਤੇ ਹੀਟਿੰਗ ਯੂਨਿਟਾਂ ਵਾਲੀਆਂ ਹੋਰ ਪਾਵਰ ਇੰਟੈਂਸਿਵ ਫੈਕਟਰੀਆਂ ‘ਤੇ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਪਾਵਰਕੌਮ ਪੰਜਾਬ ਨੇ ਇੱਕ ਸਰਕੂਲਰ ਜਾਰੀ ਕਰਕੇ ਮੀਟਰਾਂ ਦੀ ਖਰੀਦ ਲਈ ਕੀਮਤਾਂ ਤੈਅ ਕਰ ਦਿੱਤੀਆਂ ਹਨ।