ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਦੇ ਹੱਕ ‘ਚ ਲੱਗਣ ਲੱਗੇ ਪੋਸਟਰ, ਸਾਜਿਸ਼ ਜਾ ਸੋਚੀ ਸਮਝੀ ਰਣਨੀਤੀ

ਕਿਸਾਨ ਅੰਦੋਲਨ ਦੇ ਕਰਕੇ ਹੁਣ ਇੱਕ ਨਵੀਂ ਚਰਚਾ ਛਿੜ ਗਈ ਹੈ। ਪਿਛਲੇਂ ਦਿਨੀ ਕਿਸਾਨ ਆਗੂਆਂ ਵਲੋਂ ਇਹ ਬਿਆਨ ਦਿਤਾ ਗਿਆ ਸੀ ਕਿ ਕਿਸਾਨਾਂ ਨੂੰ ਖੁਦ ਚੋਣਾਂ ਲਡਨੀਆ ਚਾਹੀਦੀਆਂ ਹਨ। ਪਰ ਕਿਸਾਨ ਜਥੇਬੰਦੀਆਂ ਵਲੋਂ ਇਸ ਦੀ ਹਿਮਾਇਤ ਨਹੀਂ ਕੀਤੀ ਗਈ ਸੀ । ਪਰ ਹੁਣ ਖੰਨਾ ‘ਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੇ ਹੱਕ ‘ਚ ਪੋਸਟਰ ਲਾਏ ਗਏ ਹਨ, ਜਿਨ੍ਹਾਂ ਨੇ ਇਕ ਨਵੀਂ ਚਰਚਾ ਛੇੜ ਦਿੱਤੀ ਹੈ।

ਇਨ੍ਹਾਂ ਪੋਸਟਰਾਂ ‘ਚ ਲਿਖਿਆ ਗਿਆ ਹੈ ਕਿ ਕੀ ਤੁਸੀਂ ਬਲਬੀਰ ਸਿੰਘ ਰਾਜੇਵਾਲ ਨੂੰ ਪੰਜਾਬ ਦਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਹੋ।
ਰਾਜੇਵਾਲ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਕਿਸੇ ਸਿਆਸੀ ਪਾਰਟੀ ਨੇ ਕਿਸਾਨਾਂ ਦੀ ਆਵਾਜ਼ ਸੰਸਦ ਅੰਦਰ ਬੁਲੰਦ ਕਰਨ ‘ਚ ਢਿੱਲ ਵਰਤੀ ਤਾਂ ਉਸ ਪਾਰਟੀ ਦਾ ਬਾਈਕਾਟ ਕੀਤਾ ਜਾਵੇਗਾ ਇਸ ਦੌਰਾਨ ਖੰਨਾ ‘ਚ ਬਲਬੀਰ ਸਿੰਘ ਰਾਜੇਵਾਲ ਦੇ ਹੱਕ ‘ਚ ਅਜਿਹੇ ਪੋਸਟਰ ਲੱਗਣਾ ਇਕ ਨਵੀਂ ਚਰਚਾ ਛੇੜ ਰਹੇ ਹਨ। ਦੱਸਣਯੋਗ ਹੈ ਕਿ ਗੁਰਨਾਮ ਸਿੰਘ ਚੜੂਨੀ ਨੇ ਵੀ ਕਿਹਾ ਸੀ ਕਿ ਕਿਸਾਨਾਂ ਨੂੰ ਚੋਣ ਲੜਨੀ ਚਾਹੀਦੀ ਹੈ । ਅਜਿਹੇ ਚ ਇੱਕ ਵਾਰ ਫਿਰ ਇਹ ਗੱਲ ਸੁਰਖੀਆਂ ਚ ਹੈ ਕਿ ਕਿਸਾਨਾਂ ਨੂੰ ਰਾਜਨੀਤੀ ਚ ਆਉਣਾ ਚਾਹੀਦਾ ਹੈ ਜਾ ਨਹੀਂ।

MUST READ