ਪਰਮਜੀਤ ਸਿੰਘ ਸਰਨਾ ਅਤੇ ਸਹਿਯੋਗੀਆਂ ਨੂੰ ਲੱਗਾ ਹਾਈ ਕੋਰਟ ਵਲੋਂ ਵਡਾ ਝਟਕਾ, ਚੋਣਾਂ ਬਾਰੇ ਅਹਿਮ ਫ਼ੈਸਲਾ ਆਇਆ ਸਾਹਮਣੇ

ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੇ ਧੜੇ ਨੁੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਦਿੱਲੀ ਹਾਈ ਕੋਰਟ ਨੇ ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ‘ਤੇ ਰੋਕ ਲਾਉਣ ਤੋਂ ਨਾਂਹ ਕਰ ਦਿੱਤੀ।ਇਸ ਬਾਰੇ ਪੱਤਰਕਾਰਾਂ ਨੁੰ ਜਾਣਕਾਰੀ ਦਿੰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਦਿੱਲੀ ਕਮੇਟੀ ਆਪਣੀਆਂ ਆਡਿਟ ਰਿਪੋਰਟਾਂ ਅਦਾਲਤ ਨੂੰ ਸੌਂਪ ਕੇ ਦੱਸ ਦਿੱਤਾ ਹੈ ਕਿ ਸਰਨਾ ਧੜੇ ਕੋਲ ਵੀ ਕਾਪੀਆਂ ਹਨ ਪਰ ਇਹ ਜਾਣ ਬੁੱਝ ਕੇ ਚੋਣਾਂ ਦੇ ਰਾਹ ਵਿਚ ਅੜਿਕਾ ਬਣਨਾ ਚਾਹੁੰਦੇ ਹਨ ਤੇ ਰਾਜਨੀਤੀ ਕਰ ਰਹੇ ਹਨ ।

ਉਹਨਾਂ ਕਿਹਾ ਕਿਉਂਕਿ ਇਨ੍ਹਾਂ ਨੇ ਚੋਣਾਂ ਵਿਚ ਆਪਣੀ ਯਕੀਨੀ ਹਾਰ ਵੇਖ ਲਈ ਹੈ।ਸਰਦਾਰ ਸਿਰਸਾ ਨੇ ਦੱਸਿਆ ਕਿ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਸਰਨਾ ਧੜੇ ਦੀ ਚੰਗੀ ਝਾੜ ਝੰਬ ਕੀਤੀ ਤੇ ਕਿਹਾ ਕਿ ਉਹ ਅਦਾਲਤ ਨੂੰ ਵਰਤ ਰਹੇ ਹਨ , ਜਿਸ ਮਗਰੋਂ ਸਰਨਾ ਧੜਾ ਆਪਣੀ ਪਟੀਸ਼ਨ ਵਾਪਸ ਲੈਣ ਲਈ ਮਜਬੂਰ ਹੋ ਗਿਆ।

MUST READ