ਪਰਮਾਣੂ ਹਥਿਆਰ ਸੰਧੀ ਨੂੰ ਸਵੀਕਾਰ ਕਰਨ ਤੋਂ ਪਾਕਿਸਤਾਨ ਨੇ ਕੀਤਾ ਇਨਕਾਰ, ਕਿਹਾ ਅਸੀਂ……
ਅੰਤਰਾਸ਼ਟਰੀ ਡੈਸਕ :- ਪਾਕਿਸਤਾਨ ਨੇ ਪਰਮਾਣੂ ਹਥਿਆਰਾਂ ਦੀ ਮਨਾਹੀ ਸਬੰਧੀ ਸੰਧੀ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਗੁਆਂਢੀ ਮੁਲਕ ਪਾਕਿਸਤਾਨ ਨੇ ਕਿਹਾ ਕਿ, ਇਹ ਸੰਧੀ ਦੀ ਪਾਲਣਾ ਕਰਨ ਲਈ ਪਾਬੰਦ ਨਹੀਂ ਹੈ ਕਿਉਂਕਿ ਸੰਧੀ ਸਾਰੇ ਹਿੱਸੇਦਾਰਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਣ ‘ਚ ਅਸਫਲ ਰਹੀ ਹੈ। ਪ੍ਰਮਾਣੂ ਹਥਿਆਰਾਂ ਦੀ ਮਨਾਹੀ ‘ਤੇ ਸੰਧੀ 22 ਜਨਵਰੀ ਨੂੰ ਲਾਗੂ ਹੋ ਗਈ ਸੀ। ਇਹ ਸੰਧੀ ਦੂਜੇ ਵਿਸ਼ਵ ਯੁੱਧ ਦੇ ਅਖੀਰ ‘ਚ ਹੋਂਦ ਵਿਚ ਆਈ ਸੀ, ਜਿਸ ਦਾ ਉਦੇਸ਼ ਅਮਰੀਕਾ ਦੇ ਹੀਰੋਸ਼ੀਮਾ ਅਤੇ ਨਾਗਾਸਾਕੀ ‘ਤੇ ਪਰਮਾਣੂ ਬੰਬ ਸੁੱਟਣ ਦੀ ਮੁੜ ਵਾਪਸੀ ਨੂੰ ਰੋਕਣਾ ਸੀ।

ਹਾਲਾਂਕਿ ਕਿ ਦੇਸ਼ਾਂ ਵਲੋਂ ਇਸਨੂੰ ਇਤਹਾਸਿਕ ਕਦਮ ਦੱਸਦੇ ਹੋਏ ਇਸਦਾ ਸੁਆਗਤ ਕੀਤਾ, ਜਦੋਂ ਕਿ ਇਸ ਸੰਧੀ ਦਾ ਅਮਰੀਕਾ, ਚੀਨ, ਰੂਸ, ਬ੍ਰਿਟੇਨ ਅਤੇ ਭਾਰਤ ਸਮੇਤ ਵਿਸ਼ਵ ਦੇ ਪ੍ਰਮਾਣੂ ਹਥਿਆਰਬੰਦ ਦੇਸ਼ਾਂ ਨੇ ਵਿਰੋਧ ਕੀਤਾ ਸੀ। ਜਪਾਨ ਨੇ ਵੀ ਸਮਝੌਤੇ ਦਾ ਸਮਰਥਨ ਨਹੀਂ ਕੀਤਾ। ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ, ਜੁਲਾਈ 2017 ਵਿੱਚ ਅਪਣਾਈ ਗਈ ਸੰਧੀ ‘ਤੇ ਸੰਯੁਕਤ ਰਾਸ਼ਟਰ ਦੇ ਨਿਹੱਥੇਬੰਦੀ ਸੰਵਾਦ ਫੋਰਮ ਦੇ ਬਾਹਰ ਗੱਲਬਾਤ ਕੀਤੀ ਗਈ ਸੀ। ਬਿਆਨ ਅਨੁਸਾਰ, “ਇਸ ਹਿਸਾਬ ਨਾਲ, ਪਾਕਿਸਤਾਨ ਆਪਣੇ ਆਪ ਨੂੰ ਇਸ ਸੰਧੀ ‘ਚ ਸ਼ਾਮਲ ਕਿਸੇ ਵੀ ਜ਼ਿੰਮੇਵਾਰੀ ਦਾ ਪਾਬੰਦ ਨਹੀਂ ਮੰਨਦਾ।”