ਇੱਕ ਔਰਤ ਨੇ ਦਿੱਤਾ ਬੇਅਦਬੀ ਦੀ ਘਟਨਾ ਨੂੰ ਅੰਜਾਮ, ਉਡਾਇਆ ਲੱਖਾਂ ਲੋਕਾਂ ਦੀ ਆਸਥਾ ਦਾ ਮਜਾਕ

ਪੰਜਾਬੀ ਡੈਸਕ:- ਇਸ ਬੇਅਦਬੀ ਦੀ ਘਟਨਾ ਨੂੰ ਸਥਾਨਕ ਕਸਬੇ ਦੇ ਨੇੜਲੇ ਪਿੰਡ ਜੋਲਿਆਂ ਵਿੱਚ ਦਲਿਤ ਵਰਗ ਨਾਲ ਸਬੰਧਤ ਇੱਕ ਔਰਤ ਨੇ ਅੰਜਾਮ ਦਿੱਤਾ ਹੈ। ਇਸ ਔਰਤ ਨੇ ਮਿੱਟੀ ਦਾ ਤੇਲ ਪਾ ਗੁਰਦਵਾਰਾ ਸਾਹਿਬ ਨੂੰ ਅੱਗ ਲਾਈ ਹੈ। ਇਸ ਦੇ ਨਾਲ ਹੀ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਬੀੜ, ਪਾਲਕੀ ਸਾਹਿਬ, 5 ਏ.ਸੀ. ਅਤੇ ਬਾਕੀ ਸਮਾਨ ਨੂੰ ਅੱਗ ਲੱਗ ਚੁੱਕੀ ਹੈ ਗਿਆ, ਜਿਸ ਕਾਰਨ ਖੇਤਰਵਾਸੀਆਂ ਵਿਚ ਭਾਰੀ ਰੋਸ ਹੈ। ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਕੁਲਵੰਤ ਸਿੰਘ ਸਾਬਕਾ ਚੇਅਰਮੈਨ ਬਲਾਕ ਕਮੇਟੀ, ਭੁਪਿੰਦਰ ਸਿੰਘ ਬਲਵਾਨ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਦੁਆਰਾ ਬਾਦਸ਼ਾਹੀ ਨੌਵੀਂ ਭਵਾਨੀਗੜ ਦੇ ਮੈਨੇਜਰ ਤਰਸੇਮ ਸਿੰਘ ਨੇ ਦੱਸਿਆ ਕਿ, ਔਰਤ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਦੱਸੀ ਜਾ ਰਹੀ ਹੈ।

ਪਿੰਡ ਦੀ ਉਦਾਸੀ ਜਮਾਤ ਨਾਲ ਸਬੰਧਤ ਇਕ ਔਰਤ ਅੱਜ ਸਵੇਰੇ 11 ਵਜੇ ਗੁਰੂਘਰ ਵਿਚ ਦਾਖਲ ਹੋਈ, ਜਿਸ ਤੋਂ ਬਾਅਦ ਔਰਤ ਨੇ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤੇ ਕੁਝ ਜਲਣਸ਼ੀਲ ਤਰਲ ਛਿੜਕਦਿਆਂ ਅੱਗ ਲਗਾ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਈ। ਮੈਨੇਜਰ ਨੇ ਦੱਸਿਆ ਕਿ, ਉਕਤ ਔਰਤ ਵੱਲੋਂ ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਪਾਉਣ ਲਈ ਲਿਆਂਦੀ ਗਈ ਇਸ ਘਟਨਾ ਵਿੱਚ ਸ੍ਰੀ ਦਰਬਾਰ ਸਾਹਿਬ ਵਿੱਚ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਅਤੇ ਪਾਲਕੀ ਸਾੜ ਦਿੱਤੀ ਗਈ। ਪਿੰਡ ਵਾਸੀਆਂ ਵੱਲੋਂ ਕਾਫ਼ੀ ਜੱਦੋ ਜਹਿਦ ਤੋਂ ਬਾਅਦ, ਇੱਥੇ ਸੱਚਖੰਡ ਵਿੱਚ ਰੱਖੀ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਬਚਾ ਲਈ ਗਈ, ਪਰ ਸੱਚਖੰਡ ਸਾਹਿਬ ‘ਚ ਲੱਗਿਆ ਏਸੀ ਅਤੇ ਬਾਕੀ
ਸਮਾਨ ਅੱਗ ‘ਚ ਝੁਲਸ ਗਏ।

MUST READ