ਇੱਕ ਵਾਰ ਫਿਰ ਪ੍ਰਧਾਨ ਮੰਤਰੀ ਮੋਦੀ ਖਿਲਾਫ ਗਰਜੇ ਰਾਹੁਲ ਗਾਂਧੀ
ਪੰਜਾਬੀ ਡੈਸਕ :- ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਦੇਸ਼ ਦੇ ਰਾਜ ਨੂੰ ਲੈ ਕੇ ਮੋਦੀ ਸਰਕਾਰ ‘ਤੇ ਹਮਲਾ ਬੋਲਦੇ ਦਿਖਾਈ। ਤੇਲ ਦੀਆਂ ਵਧਦੀਆਂ ਕੀਮਤਾਂ ‘ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ, ਲੋਕ ਮਹਿੰਗਾਈ ਦਾ ਸਾਹਮਣਾ ਕਰ ਰਹੇ ਹਨ ਅਤੇ ਮੋਦੀ ਸਰਕਾਰ ਦਾ ਟੈਕਸ ਵਸੂਲਣ ਵਿਚ ਲੱਗੀ ਹੋਈ ਹੈ।
ਮਹਿੰਗਾਈ ਥੱਲੇ ਆਮ ਇਨਸਾਨ
ਅਸਲ ‘ਚ ਇਕ ਹਫਤੇ ‘ਚ ਇਹ ਚੋਥੀ ਵਾਰ ਹੋਇਆ ਹੈ , ਜਦੋਂ ਪੈਟਰੋਲ, ਡੀਜਲ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ। ਇਨ੍ਹਾਂ ਵਧਦੀਆਂ ਕੀਮਤਾਂ ਕਾਰਨ ਅੱਜ ਆਮ ਇਨਸਾਨ ਮਹਿੰਗਾਈ ਥੱਲੇ ਦਬਿਆ ਹੋਇਆ ਹੈ, ਰਾਹੁਲ ਗਾਂਧੀ ਨੇ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਮੋਦੀ ਸਰਕਾਰ ਖਿਲਾਫ ਟਵੀਟ ਕਰਦਿਆਂ ਲਿਖਿਆ ਕਿ, ਮੋਦੀ ਨੇ ਜੀਡੀਪੀ – ਗੈਸ, ਡੀਜ਼ਲ ਅਤੇ ਪੈਟਰੋਲ ਵਿਚ ਭਾਰੀ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕ ਮਹਿੰਗਾਈ ਤੋਂ ਪ੍ਰੇਸ਼ਾਨ ਹਨ ਅਤੇ ਮੋਦੀ ਸਰਕਾਰ ਟੈਕਸ ਵਸੂਲਣ ਵਿੱਚ ਲੱਗੀ ਹੋਈ ਹੈ।

ਰਾਹੁਲ ਗਾਂਧੀ ਦਾ ਚੋਣਾਂ ਤੋਂ ਪਹਿਲਾ ਲੋਕਾਂ ਨਾਲ ਵਾਅਦਾ
ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਕਿਹਾ ਕਿ, ਕੇਂਦਰ ‘ਚ ਉਨ੍ਹਾਂ ਦੀ ਪਾਰਟੀ ਬਣਨ ਤੋਂ ਬਾਅਦ ਗੁਡਜ਼ ਐਂਡ ਸਰਵਿਸਿਜ਼ ਟੈਕਸ (ਜੀਐਸਟੀ) ਨੂੰ ਨਵਾਂ ਰੂਪ ਦਿੱਤਾ ਜਾਵੇਗਾ। ਉਨ੍ਹਾਂ ਛੋਟੇ ਅਤੇ ਦਰਮਿਆਨੇ ਪੱਧਰ ਦੇ ਉਦਯੋਗਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਦੌਰਾਨ ਭਰੋਸਾ ਦਿੱਤਾ ਕਿ ‘ਇੱਕ ਟੈਕਸ, ਘੱਟੋ ਘੱਟ’ ਦੇ ਸਿਧਾਂਤ ਨੂੰ ਕਾਂਗਰਸ ਸਰਕਾਰ ਵਿੱਚ ਲਾਗੂ ਕੀਤਾ ਜਾਵੇਗਾ। ਕਾਂਗਰਸੀ ਆਗੂ ਨੇ ਕਿਹਾ ਕਿ, ਸਾਡੀ ਸੋਚ ਹੈ ਕਿ ਜੇ, ਅਸੀਂ ਭਵਿੱਖ ‘ਚ ਚੀਨ, ਬੰਗਲਾਦੇਸ਼ ਜਾਂ ਹੋਰ ਦੇਸ਼ਾਂ ਨਾਲ ਮੁਕਾਬਲਾ ਕਰਨ ਵਿਚ ਅੱਗੇ ਵਧਣਾ ਚਾਹੁੰਦੇ ਹਾਂ, ਤਾਂ ਇਹ ਸਿਰਫ ਐਮਐਸਐਮਈ ਦੁਆਰਾ ਮੁਮਕਿਨ ਹੈ।

ਰਾਹੁਲ ਗਾਂਧੀ ਦੇ ਅਨੁਸਾਰ ਛੋਟੇ ਅਤੇ ਦਰਮਿਆਨੇ ਉਦਯੋਗ ਦੇਸ਼ ਵਿੱਚ ਰੁਜ਼ਗਾਰ ਪੈਦਾ ਕਰਨ ਦੀ ਰੀੜ ਦੀ ਹੱਡੀ ਹਨ। ਉਨ੍ਹਾਂ ਦਾਅਵਾ ਕੀਤਾ ਕਿ, ਦੇਸ਼ ਇਸ ਸਮੇਂ ਰੁਜ਼ਗਾਰ ਮੁਹੱਈਆ ਕਰਾਉਣ ਵਿੱਚ ਅਸਮਰਥ ਹੈ ਅਤੇ ਦੇਸ਼ ਦੀ ਆਰਥਿਕਤਾ ਖਰਾਬ ਹੈ। ਉਨ੍ਹਾਂ ਕਿਹਾ ਕਿ ਜੀਐਸਟੀ ਦਾ ਮੌਜੂਦਾ ਸਿਸਟਮ ਨਹੀਂ ਚੱਲ ਸਕਦਾ। ਇਹ ਐਮਐਸਐਮਈਜ਼ ਤੇ ਭਾਰੀ ਬੋਝ ਪਾਏਗਾ ਅਤੇ ਸਾਡੀ ਆਰਥਿਕ ਪ੍ਰਣਾਲੀ ਨੂੰ ਨਸ਼ਟ ਕਰੇਗਾ।