ਇਕ ਵਾਰ ਫਿਰ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪੇਸ਼ੀ ਮੁਅੱਤਲ
ਪੰਜਾਬੀ ਡੈਸਕ:- ਜ਼ਿਲ੍ਹਾ ਯੂਥ ਕਾਂਗਰਸ ਦੇ ਗੁਰਲਾਲ ਪਹਿਲਵਾਨ ਕਤਲ ਮਾਮਲੇ ‘ਚ ਨਾਮਜ਼ਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਤੀਜੀ ਵਾਰ ਫਰੀਦਕੋਟ ਦੀ ਅਦਾਲਤ ‘ਚ ਪੇਸ਼ੀ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਨਾਲ ਹੀ ਜਦੋਂ ਸਥਾਨਕ ਪੁਲਿਸ ਪ੍ਰਸ਼ਾਸਨ ਨੇ ਅਜਮੇਰ ਪੁਲਿਸ ਕੋਲ ਪਹੁੰਚ ਕੀਤੀ ਤਾਂ ਪਤਾ ਲੱਗਿਆ ਕਿ, ਉਸ ਨੂੰ ਦਿੱਲੀ ਲਿਜਾਣਾ ਪਿਆ ਸੀ। ਰਾਜਧਾਨੀ ਵਿੱਚ ਇੱਕ ਕੇਸ ਦਰਜ ਕੀਤਾ ਗਿਆ ਹੈ। ਇਸ ਲਈ ਪੁਲਿਸ ਉਸਨੂੰ ਫਰੀਦਕੋਟ ਨਹੀਂ ਲਿਆ ਸਕੀ, ਜਿਸ ਕਾਰਨ ਤੀਜੀ ਵਾਰ ਪੇਸ਼ੀ ਮੁਲਤਵੀ ਕਰ ਦਿੱਤਾ ਗਿਆ।

ਪੁਲਿਸ ਪ੍ਰਸ਼ਾਸਨ ਹੁਣ ਇਹ ਪਤਾ ਲਗਾਉਣ ਲਈ ਦਿੱਲੀ ਪੁਲਿਸ ਨਾਲ ਸੰਪਰਕ ਕਰ ਰਹੀ ਹੈ ਕਿ, ਉਹ ਲਾਰੈਂਸ ਬਿਸ਼ਨੋਈ ਨੂੰ ਕਿੰਨੀ ਦੇਰ ਆਪਣੀ ਹਿਰਾਸਤ ‘ਚ ਰੱਖੇਗੀ। ਇਸ ਦਾ ਪਤਾ ਲੱਗਣ ‘ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਚੌਥੀ ਵਾਰ ਪ੍ਰੋਡਕਸ਼ਨ ਵਾਰੰਟ ਜਾਰੀ ਕਰਨ ਲਈ ਅਦਾਲਤ ਵੱਲੋਂ ਕਾਰਵਾਈ ਕੀਤੀ ਜਾਏਗੀ।