On duty ਨਸ਼ੇ ‘ਚ ਟੱਲੀ ASI ਨੇ ਲਾਏ ਮਜੇ, ਵੀਡੀਓ ਹੋਇਆ ਵਾਇਰਲ

ਪੰਜਾਬੀ ਡੈਸਕ:- ਇੱਕ ਏਐਸਆਈ ਦੀ ਨਸ਼ੇ ਦੇ ਹਾਲਾਤ ‘ਚ ਘੁੰਮਦੇ ਹੋਏ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ, ਜਿਸ ‘ਚ ਉਹ ਸ਼ਰਾਬ ਦੇ ਨਸ਼ੇ ‘ਚ ਆਉਂਦੇ-ਜਾਉਂਦੇ ਲੋਕਾਂ ਨੂੰ ਗਾਲ ਕੱਢ ਰਿਹਾ ਹੈ। ਜਿਸਦਾ ਰਸਤੇ ‘ਤੇ ਜਾਂਦੇ ਇੱਕ ਵਿਅਕਤੀ ਨੇ ਮੋਬਾਈਲ ‘ਤੇ ਵੀਡੀਓ ਬਣਾ ਲਈ ਸੀ। ਐਸ.ਪੀ. ਨੇ ਦੱਸਿਆ ਕਿ, ਪੁਲਿਸ ਪ੍ਰਸ਼ਾਸਨ ਨੇ ਉਕਤ ਏਐਸਆਈ ਦਾ ਸਖਤ ਨੋਟਿਸ ਲਿਆ। ਰਾਜ ਕੁਮਾਰ, ਜੋ ਇਸ ਸਮੇਂ ਥਾਣਾ ਸਿਵਲ ਲਾਈਨ ‘ਚ ਡਿਉਟੀ ਨਿਭਾਅ ਰਹੇ ਸਨ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਨਾਲ ਹੀ ਉਨ੍ਹਾਂ ਖਿਲਾਫ ਵਿਭਾਗੀ ਜਾਂਚ ਵੀ ਤੈਅ ਕੀਤੀ ਗਈ ਹੈ। ਉਸ ਨੂੰ ਏ.ਐੱਸ.ਆਈ.ਦਾ ਰੈਂਕ ਮਿਲਿਆ ਸੀ, ਜੋ ਅਹੁਦਾ ਵੀ ਉਸਦਾ ਵਾਪਸ ਲੈ ਲਿਆ ਗਿਆ ਹੈ। ਦੂਜੇ ਪਾਸੇ, ਜਦੋਂ ਉਕਤ ਏ.ਐੱਸ.ਆਈ. ਰਾਜ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ, ਉਹ ਕਦੇ ਸ਼ਰਾਬ ਨਹੀਂ ਪੀਂਦਾ, ਅਸਲ ਵਿਚ ਉਹ ਬਲੱਡ ਪ੍ਰੈਸ਼ਰ ਦਾ ਮਰੀਜ਼ ਹੈ। ਉਸ ਦਾ ਵੀਡੀਓ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਜਿੱਥੇ ਦਾ ਇਹ ਵੀਡੀਓ ਹੈ, ਉੱਥੇ ਕੁਝ ਲੋਕ ਹਨ ਜੋ ਹਮੇਸ਼ਾਂ ਉਸ ਨੂੰ ਪ੍ਰੇਸ਼ਾਨ ਕਰਦੇ ਹਨ। ਉਨ੍ਹਾਂ ਨੇ ਹੀ ਇਹ ਵੀਡੀਓ ਬਣਾਇਆ ਹੈ। ਇਸ ਬਾਰੇ ਉਨ੍ਹਾਂ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਜਾਗਰੂਕ ਵੀ ਕੀਤਾ ਹੈ।

MUST READ