ਹੁਣ ਨਵਜੋਤ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਬਿਆਨ ਦੇ ਕੇ ਛੇੜ ਲਿਆ ਆਹ ਨਵਾਂ ਵਿਵਾਦ

ਪੰਜਾਬ ਕਾਂਗਰਸ ਚ ਉਥਲ ਪੁਥਲ ਰੋਜ ਦੀ ਗੱਲ ਹੋ ਗਈ ਹੈ। ਹੁਣ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਇਨੀਂ ਦਿਨੀਂ ਵਿਵਾਦਾਂ ਵਿਚ ਘਿਰੇ ਨਜ਼ਰ ਆ ਰਹੇ ਹਨ। ਮਾਲਵਿੰਦਰ ਮਾਲੀ ਵੱਲੋਂ ਦਿੱਤੇ ਗਏ ਬਿਆਨਾਂ ਤੇ ਲਗਾਤਾਰ ਘਮਸਾਣ ਛਿੜ ਗਿਆ ਅਤੇ ਵਿਰੋਧੀਆਂ ਨੂੰ ਮਾਲੀ ਤੇ ਸਵਾਲ ਚੁੱਕਣ ਦਾ ਮੌਕਾ ਵੀ ਮਿਲ ਗਿਆ। ਮਾਲੀ ਵੱਲੋਂ ਦੇਸ਼ ਖਿਲਾਫ਼ ਦਿੱਤੇ ਗਏ ਬਿਆਨ ਤੇ ਘਮਸਾਣ ਛਿੜ ਗਿਆ ਹੈ।


ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮਾਲੀ ਦੇ ਇਸ ਬਿਆਨ ਖਿਲਾਫ਼ ਐਕਸ਼ਨ ਦੀ ਮੰਗ ਕੀਤੀ ਹੈ। ਸੁਖਬੀਰ ਬਾਦਲ ਨੇ ਕਿਹਾ ਮਾਲਵਿੰਦਰ ਮਾਲੀ ਨੇ ਦੇਸ਼ ਖਿਲਾਫ਼ ਬਿਆਨ ਦਿੱਤਾ ਜਿਸ ਤੇ ਸੁਖਬੀਰ ਬਾਦਲ ਨੇ ਨਵਜੋਤ ਸਿੰਘ ਸਿੱਧੂ ਨੂੰ ਸਵਾਲ ਕੀਤਾ ਕਿ ਉਹ ਮਾਲੀ ਖਿਲਾਫ਼ ਐਕਸ਼ਨ ਲੈਣ। ਉਹਨਾ ਪਾਰਟੀ ਪ੍ਰਧਾਨ ਤੋਂ ਮਾਲੀ ਖਿਲਾਫ਼ ਐਕਸ਼ਨ ਦੀ ਮੰਗ ਕੀਤੀ ਹੈ।


ਦੱਸ ਦੇਈਏ ਕਿ ਮਾਲਵਿੰਦਰ ਸਿੰਘ ਮਾਲੀ ਨੇ ਬੀਤੇ ਦਿਨੀਂ ਕਸ਼ਮੀਰ ਤੇ ਵਿਵਾਦਤ ਬਿਆਨ ਦਿੱਤਾ ਸੀ ਕਿ ਭਾਰਤ ਨੇ ਕਸ਼ਮੀਰ ਤੇ ਕਬਜ਼ਾ ਕੀਤਾ ਹੋਇਆ ਹੈ। ਜਿਸ ਤੋਂ ਬਾਅਦ ਵਿਰੋਧੀਆਂ ਨੇ ਇਸ ਬਿਆਨ ਤੇ ਸਿਆਸਤ ਖੇਡਣੀ ਸ਼ੁਰੂ ਕਰ ਦਿੱਤੀ। ਜਦੋਂ ਕਿ ਮਾਲਵਿੰਦਰ ਸਿੰਘ ਮਾਲੀ ਵਿਰੋਧੀਆਂ ਦੇ ਵਿਰੋਧ ਦੇ ਬਾਵਜ਼ੂਦ ਆਪਣੇ ਬਿਆਨ ਤੇ ਅੜੇ ਹੋਏ ਹਨ। ਮਾਲੀ ਨੇ ਕਿਹਾ ਕਿ ਵਿਰੋਧੀ ਉਸਦੇ ਬਿਆਨ ਦੇ ਆਧਾਰ ਤੇ ਕੇਸ ਦਰਜ ਕਰਕੇ ਦਿਖਾਉਣ। ਉਹਨਾ ਕਿਹਾ ਕਿ ਉਸਦੇ ਬਿਆਨ ਦੇਸ਼ ਵਿਰੋਧੀ ਨਹੀਂ ਹਨ। ਵਿਰੋਧੀਆ ਦਾ ਇਕੋ ਇਕ ਮਕਸਦ ਸਿੱਧੂ ਨੂੰ ਬਦਨਾਮ ਕਰਨਾ ਹੈ।

MUST READ