ਸਿੰਘ ਸਾਹਿਬ ਦੇ ਕੋਵਿਡ19 ਦੇ ਨਿਯਮਾਂ ਦੀ ਅਣਦੇਖੀ ਦਾ ਝੂਠਾ ਪੱਤਰ ਸ਼ਰਾਰਤੀ ਅਨਸਰਾਂ ਵੱਲੋਂ ਪਾਇਆ ਗਿਆ ਸੋਸ਼ਲ ਮੀਡੀਆ ਤੇ

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਪਹਿਲਾਂ ਨਿਰਧਾਰਿਤ ਪ੍ਰੋਗਰਾਮਾਂ ਤਹਿਤ ਮਿਤੀ 09 ਸਤੰਬਰ ਤੋਂ 15 ਸਤੰਬਰ 2021 ਤੱਕ ਨੇ ਇੰਗਲੈਂਡ ਦਾ ਦੌਰਾ ਕੀਤਾ। ਉਹਨਾਂ ਨੂੰ ਗੁਰੂ ਨਾਨਕ ਗੁਰਦਵਾਰਾ, ਵੈਡਨਸਫਿਲਡ, ਵੋਲਵਰਹੈਮਪਟਨ, ਇੰਡਲੈਂਡ ਦੇ ਟਰੱਸਟੀ ਸਾਹਿਬਾਨ ਅਤੇ ਸੰਗਤਾਂ ਵੱਲੋਂ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਿਤੀ 12-09-2021 ਨੂੰ ਕਰਵਾਏ ਗਏ ਸਮਾਗਮਾਂ ਲਈ ਸਦਾ ਪੱਤਰ ਭੇਜਿਆ ਗਿਆ ਸੀ।

ਜਾਣਕਾਰੀ ਦਿੰਦੇ ਹੋਏ ਗੁਰਮੀਤ ਸਿੰਘ ਆਨਰੇਰੀ ਸਕੱਤਰ ਨੇ ਦਸਿਆ ਕਿ ਸਾਰਾਗੜ੍ਹੀ ਸਾਕੇ ਸਮੇਂ ਸ਼ਹੀਦ ਹੋਏ 21 ਸ਼ਹੀਦਾਂ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਵਿਚ ਕਰਵਾਏ ਗਏ ਇਸ ਗੁਰਮਤਿ ਸਮਾਗਮ ਵਿਚ ਇੰਗਲੈਂਡ ਦੇ ਲੋਕਲ ਕੌਂਸਲਰ, ਪਾਰਲੀਮੈਂਟ ਮੈਂਬਰ ਅਤੇ ਬਹੁਤ ਸਾਰੇ ਬ੍ਰਿਿਟਸ਼ ਫੌਜੀ ਅਧਿਕਾਰੀ ਸ਼ਾਮਲ ਹੋਏ, ਜਿਨ੍ਹਾਂ ਨੇ ਇਸ ਸਮਾਗਮ ਸਮੇਂ ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾ ਸਿੰਘ ਸਾਹਿਬ ਨੇ ਇੰਗਲੈਂਡ ਦੀ ਫੌਜ ਵਿਚ ਭਰਤੀ ਹੋਏ ਸਿੱਖ ਨੌਜਵਾਨ (ਲੜਕੇ-ਲੜਕੀਆਂ) ਨਾਲ ਗੱਲਬਾਤ ਕੀਤੀ ।

ਉਨ੍ਹਾਂ ਦੇ ਵਿਚਾਰ ਸੁਣੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਨ੍ਹਾਂ ਨੂੰ ਅਸੀਸ ਦਿੱਤੀ। ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਹ ਦੱਸਿਆ ਜਾਂਦਾ ਹੈ ਕਿ ਸਿੰਘ ਸਾਹਿਬ ਦਾ ਇਹ ਇੰਗਲੈਂਡ ਦਾ ਦੌਰਾ ਪਹਿਲਾਂ ਨਿਰਧਾਰਿਤ ਪ੍ਰੋਗ੍ਰਾਮ ਅਨੁਸਾਰ ਹੀ ਸੀ ਅਤੇ ਕੋਵਿਡ-19 ਦੀਆਂ ਸਾਰੀਆਂ ਸ਼ਰਤਾਂ ਦੋਵੇਂ ਭਾਰਤ ਅਤੇ ਇੰਗਲੈਂਡ ਦੀਆਂ ਦਾ ਇੰਨ-ਬਿੰਨ ਪਾਲਣ ਕੀਤਾ ਗਿਆ ਸੀ।

ਹੁਣ ਸਿੰਘ ਸਾਹਿਬ 15-09-2021 ਨੂੰ ਭਾਰਤ ਵਾਪਸ ਪਰਤ ਆਏ ਹਨ। ਸਿੰਘ ਸਾਹਿਬ ਦੇ ਕੋਵਿਡ19 ਦੇ ਨਿਯਮਾਂ ਦੀ ਅਣਦੇਖੀ ਦਾ ਜੋ ਝੂਠਾ ਪੱਤਰ ਸ਼ਰਾਰਤੀ ਅਨਸਰਾਂ ਵੱਲੋਂ ਸ਼ੋਸ਼ਲ ਮੀਡੀਆ ‘ਤੇ ਪਾਇਆ ਗਿਆ ਸੀ, ਉਹ ਪੱਤਰ ਯੂ.ਕੇ ਸਰਕਾਰ ਵੱਲੋਂ ਨਹੀਂ ਕੱਢਿਆ ਗਿਆ। ਇਹ ਘਨੋਣਾ ਕਾਰਜ ਸਿੱਖ ਵਿਰੋਧੀ ਸ਼ਕਤੀਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੰਘ ਸਾਹਿਬ ਦੇ ਮਾਨ ਅਤੇ ਸਤਿਕਾਰ ਨੂੰ ਘਟਾਉਣ ਦਾ ਇੱਕ ਕੋਝਾ ਯਤਨ ਹੈ, ਜਿਸ ਦੀ ਭਰਪੂਰ ਨਿਖੇਧੀ ਕੀਤੀ ਜਾਂਦੀ ਹੈ।ਯੂ.ਕੇ ਦੇ ਸਿੱਖ ਪ੍ਰਤੀਨਿਧਾਂ ਵੱਲੋਂ ਇਸ ਸਬੰਧੀ ਸਰਕਾਰੀ ਪੜਤਾਲ ਕਰਵਾਈ ਜਾ ਰਹੀ ਹੈ।

MUST READ