ਪੰਜਾਬ ਪ੍ਰਦੇਸ਼ ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੱਧੂ ਡੇਰਾ ਸੱਚਖੰਡ ਬੱਲਾਂ ਵਿਖੇ ਹੋਏ ਨਤਮਸਤਕ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਹਰ ਵਰਗ ਨੂੰ ਆਪਣੇ ਨਾਲ ਰੱਖਣ ਦੇ ਉਦੇਸ਼ ਨਾਲ ਪੰਜਾਬ ਚ ਵਿਚਰ ਰਹੇ ਹਨ। ਇਸੇ ਦੇ ਤਹਿਤ ਅੱਜ ਡੇਰਾ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ ਅਤੇ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਜੀ ਪਾਸੋਂ ਅਸ਼ੀਰਵਾਦ ਲਿਆ। ਇਸ ਮੌਕੇ ਵੱਡੀ ਗਿਣਤੀ ਚ ਉਹਨਾਂ ਦੇ ਸਮਰਥਕ ਹਾਜਰ ਸਨ । ਨਵਜੋਤ ਸਿੱਧੂ ਦੀ ਇਸ ਫੇਰੀ ਨੂੰ ਇਸ ਲਈ ਖ਼ਾਸ ਮੰਨਿਆ ਜਾ ਰਿਹਾ ਹੈ ਕਿਉਂਕਿ ਡੇਰਾ ਬੱਲਾਂ ਦਾ ਆਪਣਾ ਪ੍ਰਭਾਵ ਹੈ। ਅਤੇ ਜੇਕਰ ਵੋਟ ਬੈਂਕ ਨੂੰ ਦੇਖਿਆ ਜਾਵੇ ਤਾਂ ਵੱਡੀ ਗਿਣਤੀ ਚ ਸਮਰਥੱਕ ਵੋਟਾਂ ਦੇ ਰੁੱਖ ਨੂੰ ਤੈ ਕਰਨ ਚ ਵੱਡੀ ਭੂਮਿਕਾ ਨਿਭਾ ਸਕਦੇ ਹਨ। ਅਜਿਹੇ ਚ ਦੇਖਣ ਵਾਲੀ ਗੱਲ ਇਹ ਹੈ ਕਿ ਆਖਰ 2022 ਚੋਣਾਂ ਚ ਕਾਂਗਰਸ ਕਿਸ ਤਰਾਹ ਹਰ ਵਰਗ ਨੂੰ ਆਪਣੇ ਨਾਲ ਰੱਖਦੀ ਹੈ।

MUST READ