ਪੰਜਾਬ ਸਰਕਾਰ ਵਲੋਂ ਸਕੂਲਾਂ ਬਾਰੇ ਨਵੇਂ ਆਦੇਸ਼, ਹੁਣ ਇੰਨੇ ਦਿਨ ਲੱਗਣਗੀਆਂ ਕਲਾਸਾਂ

ਪੰਜਾਬ ਵਿਚ ਸਕੂਲ ਖੋਲ੍ਹਣ ਦੇ ਫ਼ੈਸਲੇ ਤੋਂ ਕਰੀਬ ਇਕ ਹਫ਼ਤਾ ਬਾਅਦ ਸਿੱਖਿਆ ਵਿਭਾਗ ਨੇ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਨੂੰ ਘੱਟ ਕਰਨ ਲਈ ਜਮਾਤਾਂ ਨੂੰ ਦੋ ਹਿੱਸਿਆਂ ’ਚ ਵੰਡ ਦਿੱਤਾ ਹੈ। ਕੋਰੋਨਾ ਦੀ ਤੀਜੀ ਲਹਿਰ ਤੋਂ ਪਹਿਲਾਂ ਸਕੂਲ ਖੋਲ੍ਹਣ ਤੇ ਉਸ ਕਾਰਨ ਵਿਦਿਆਰਥੀਆਂ ਦੇ ਕੋਰੋਨਾ ਦੀ ਲਪੇਟ ਵਿਚ ਆਉਣ ਵਰਗੀਆਂ ਘਟਨਾਵਾਂ ਤੋਂ ਸਿੱਖਿਆ ਵਿਭਾਗ ਨੇ ਸਬਕ ਲਿਆ ਹੈ।


ਦਸ ਦਈਏ ਕਿ 8ਵੀਂ, 10ਵੀਂ ਤੇ 12ਵੀਂ ਦੀਆਂ ਜਮਾਤਾਂ ਹਫ਼ਤੇ ’ਚ ਚਾਰ ਦਿਨ ਮੰਗਲਵਾਰ, ਬੁੱਧਵਾਰ, ਸ਼ੁੱਕਰਵਾਰ ਤੇ ਸ਼ਨਿਚਰਵਾਰ ਨੂੰ ਲੱਗਣਗੀਆਂ। 6ਵੀਂ, 7ਵੀਂ, 9ਵੀਂ ਤੇ 11ਵੀਂ ਦੀਆਂ ਜਮਾਤਾਂ ਹਫ਼ਤੇ ਵਿਚ ਦੋ ਦਿਨ ਸੋਮਵਾਰ ਤੇ ਵੀਰਵਾਰ ਨੂੰ ਲੱਗਣਗੀਆਂ। ਸਿੱਖਿਆ ਵਿਭਾਗ ਨੇ ਸਕੂਲਾਂ ਵਿਚ ਰੋਜ਼ਾਨਾ 10 ਹਜ਼ਾਰ ਕੋਵਿਡ ਟੈਸਟ ਕਰਵਾਉਣ ਦਾ ਫ਼ੈਸਲਾ ਵੀ ਕੀਤਾ ਹੈ। ਸਭ ਤੋਂ ਜ਼ਿਆਦਾ ਸੈਂਪਲ ਲੁਧਿਆਣੇ ਤੋਂ ਲਏ ਜਾਣਗੇ। ਅੰਮ੍ਰਿਤਸਰ ’ਚ 790, ਪਟਿਆਲੇ ’ਚ 700, ਜਲੰਧਰ ’ਚ 647, ਸੰਗਰੂਰ ’ਚ 570, ਗੁਰਦਾਸਪੁਰ ’ਚ 565, ਫਾਜ਼ਿਲਕਾ ’ਚ 562, ਹੁਸ਼ਿਆਰਪੁਰ ’ਚ 560, ਬਠਿੰਡੇ ’ਚ 552 ਸੈਂਪਲ ਲਏ ਜਾਣਗੇ। ਇਸ ਤੋਂ ਇਲਾਵਾ ਹੋਰਨਾਂ ਜ਼ਿਲ੍ਹਿਆਂ ਤਰਨਤਾਰਨ ’ਚ 480 ਫਿਰੋਜ਼ਪੁਰ ’ਚ 420, ਮੋਹਾਲੀ ’ਚ 420, ਮੁਕਤਸਰ ’ਚ 390, ਮੋਗੇ ’ਚ 390, ਮਾਨਸੇ ’ਚ 350, ਕਪੂਰਥਲਾ ’ਚ 260, ਫ਼ਰੀਦਕੋਟ ’ਚ 250, ਰੋਪੜ ’ਚ 240, ਫ਼ਤਹਿਗੜ੍ਹ ਸਾਹਿਬ ’ਚ 220, ਨਵਾਂਸ਼ਹਿਰ ’ਚ 220, ਬਰਨਾਲੇ ’ਚ 210 ਤੇ ਪਠਾਨਕੋਟ ’ਚ ਰੋਜ਼ਾਨਾ 205 ਸੈਂਪਲ ਲਏ ਜਾਣਗੇ।

ਇਸ ਬਾਰੇ ਗੱਲ ਕਰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਕਹਿ ਚੁੱਕੇ ਹਨ ਕਿ ਜੇ ਜਮਾਤ ਵਿਚ ਕੋਈ ਇਕ ਕੋਰੋਨਾ ਦਾ ਮਰੀਜ਼ ਸਾਹਮਣੇ ਆਉਂਦਾ ਹੈ ਤਾਂ ਜਮਾਤ ਦੇ ਸਾਰੇ ਬੱਚਿਆਂ ਨੂੰ 14 ਦਿਨ ਇਕਾਂਤਵਾਸ ’ਤੇ ਜਾਣਾ ਪਵੇਗਾ ਤੇ ਜੇ ਸਕੂਲ ਵਿਚ ਦੋ ਜਾਂ ਜ਼ਿਆਦਾ ਲੋਕ ਇਨਫੈਕਟਿਡ ਪਾਏ ਜਾਂਦੇ ਹਨ ਤਾਂ ਸਕੂਲ 14 ਦਿਨਾਂ ਲਈ ਬੰਦ ਕੀਤਾ ਜਾਵੇਗਾ। ਕੀ ਤੁਹਾਨੂੰ ਲਗਦਾ ਹੈ ਕਿ ਪੰਜਾਬ ਸਰਕਾਰ ਨੂੰ ਸਕੂਲ ਬੰਦ ਕਰ ਦੇਣੇ ਚਾਹੀਦੇ ਹਨ। ਆਪਣੇ ਸੁਝਾਅ ਕਮੈਂਟ ਕਰ ਸਕਦੇ ਹੋ।

MUST READ