ਨਵਜੋਤ ਸਿੱਧੂ ਦਾ ਪੰਜਾਬ ਕਾਂਗਰਸ ਪ੍ਰਧਾਨ ਬਣਨਾ ਲਗਭਗ ਤੈਅ

ਚੰਡੀਗੜ੍ਹ : ਸਿਆਸੀ ਅਟਕਲਾਂ ਤੇ ਵਿਰਾਮ ਲਗਾਉਂਦਿਆਂ ਕਾਂਗਰਸ ਹਾਈਕਮਾਨ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਲਈ ਨਵਜੋਤ ਸਿੱਧੂ ਦਾ ਨਾਂ ਲੱਗਭਗ ਫਾਈਨਲ ਕਰ ਲਿਆ ਹੈ। ਫ਼ਿਲਹਾਲ ਇਸ ਨੂੰ ਲੈ ਕੇ ਅਧਿਕਾਰਤ ਐਲਾਨ ਤਾਂ ਨਹੀਂ ਹੋਇਆ ਹੈ ਪਰ ਜੇਕਰ ਸੂਤਰਾਂ ਦੀ ਮੰਨੀਏ ਤਾਂ ਸਿੱਧੂ ਦੇ ਨੇੜਲੇ ਲੋਕਾਂ ਨੇ ਇਸ ਬਾਰੇ ਤਿਆਰੀਆਂ ਸ਼ੁਰੂ ਕਰਨ ਦਿੱਤਿਆ ਹਨ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਦਿੱਲੀ ‘ਚ ਰਾਹੁਲ ਗਾਂਧੀ ਦੀ ਪ੍ਰਧਾਨਗੀ ‘ਚ ਹੋਈ ਬੈਠਕ ਦੌਰਾਨ ਸਿੱਧੂ ਨੂੰ ਪ੍ਰਧਾਨ ਬਣਾਉਣ ਦਾ ਫ਼ੈਸਲਾ ਲੈ ਲਿਆ ਗਿਆ ਸੀ।

ਪਰ ਪਾਰਟੀ ਹਾਈਕਮਾਨ ਦੇ ਜਨਤਕ ਐਲਾਨ ਕਰਨ ਤੋਂ ਪਹਿਲਾਂ ਅੰਦਰੂਨੀ ਪ੍ਰਤੀਕਿਰਿਆਵਾਂ ‘ਤੇ ਮੰਥਨ ਕਰ ਲੈਣਾ ਚਾਹੁੰਦੀ ਹੈ, ਪਰ ਇਸ ਸਬ ਦੇ ਵਿੱਚ ਨਵਜੋਤ ਸਿੱਧੂ ਦੇ ਸਮਰਥਕਾਂ ਨੇ ਸੋਸ਼ਲ ਮੀਡੀਆ ‘ਤੇ ਸਿੱਧੂ ਦੇ ਪ੍ਰਧਾਨ ਬਣਨ ਨੂੰ ਲੈ ਕੇ ਪੋਸਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਸੂਤਰਾਂ ਮੁਤਾਬਿਕ ਸਿੱਧੂ ਨੂੰ ਪੰਜਾਬ ਪ੍ਰਧਾਨ ਦੀ ਕਮਾਨ ਸੌਂਪ ਕੇ ਇਕ ਹਿੰਦੂ ਤੇ ਇਕ ਦਲਿਤ ਨੇਤਾ ਨੂੰ ਕਾਰਜਕਾਰੀ ਪ੍ਰਧਾਨ ਵੀ ਬਣਾਇਆ ਜਾ ਸਕਦਾ ਹੈ ਤਾਂ ਕਿ ਹਿੰਦੂ ਤੇ ਦਲਿਤ ਭਾਈਚਾਰੇ ਨੂੰ ਵੀ ਆਪਣੇ ਨਾਲ ਰਖਿਆ ਜਾਵੇ ।

ਇਹ ਫਾਰਮੂਲਾ ਹਾਈਕਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਪ੍ਰਤੀਕਿਰਿਆਵਾਂ ਤੋਂ ਬਾਅਦ ਹੀ ਲਿਆ ਹੈ। ਹੁਣ ਤਕ ਕੈਪਟਨ ਦਾ ਸਟੈਂਡ ਸੀ ਕਿ ਜੇ ਸੂਬੇ ਦੇ ਦੋ ਮੁੱਖ ਅਹੁਦਿਆਂ ਮੁੱਖ ਮੰਤਰੀ ਤੇ ਸੂਬਾ ਪ੍ਰਧਾਨ ਦੀ ਸੀਟ ‘ਤੇ ਜੱਟ ਭਾਈਚਾਰੇ ਨੂੰ ਹੀ ਅਗਵਾਈ ਦੇ ਦਿੱਤੀ ਜਾਂਦੀ ਹੈ ਤਾਂ ਹਿੰਦੂ ਤੇ ਦਲਿਤ ਭਾਈਚਾਰਾ ਪਾਰਟੀ ਤੋਂ ਪੈਰ ਪਿੱਛੇ ਖਿੱਚ ਸਕਦਾ ਹੈ। ਇਹੀ ਕਾਰਨ ਹੈ ਕਿ ਪਾਰਟੀ ਇਨ੍ਹਾਂ ਦੋਵਾਂ ਹੀ ਭਾਈਚਾਰਿਆਂ ਦੇ ਇਕ-ਇਕ ਆਗੂ ਨੂੰ ਕਾਰਜਕਾਰੀ ਪ੍ਰਧਾਨ ਬਣਾ ਸਕਦੀ ਹੈ। ਕਾਰਜਕਾਰੀ ਪ੍ਰਧਾਨ ਦੇ ਅਹੁਦੇ ਲਈ ਕਈ ਆਗੂਆਂ ਦੇ ਨਾਵਾਂ ‘ਤੇ ਚਰਚਾ ਹੋ ਰਹੀ ਹੈ।

MUST READ