ਨਵਜੋਤ ਸਿੱਧੂ ਨੇ ਖੇਤਬਾੜੀ ਕਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਤੇ ਕੱਸਿਆ ਤੰਜ, NDA ਦੇ ਨਾਮ ਦਾ ਕੱਢਿਆ ਨਵਾਂ ਮਤਲਬ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ ਹੈ। ਸਰਕਾਰ ਨੂੰ ਸਵਾਲ ਕਰਦੇ ਹੋਏ ਉਨ੍ਹਾਂ ਨੇ ਟਵਿੱਟਰ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਹਿੰਦੀ ਹੈ ਕਿ ਉਹ ਕਿਸਾਨਾਂ ਦੀ ਆਮਦਨ ਵਧਾਉਣਾ ਚਾਹੁੰਦੀ ਹੈ, ਪਰ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਕੋਲ ਕਿਸਾਨਾਂ ਦਾ ਕੋਈ ਵਿੱਤੀ ਅੰਕੜਾ ਨਹੀਂ ਹੈ। ਇਹ ਉਨ੍ਹਾਂ ਦਾ ਸੰਸਦ ਵਿੱਚ ਦਿੱਤਾ ਬਿਆਨ ਹੈ। ਵਿੱਤੀ ਅੰਕੜਿਆਂ ਦਾ ਆਖਰੀ ਸਰਵੇਖਣ ਮਨਮੋਹਨ ਸਿੰਘ ਦੀ ਸਰਕਾਰ ਦੇ ਦੌਰਾਨ ਕੀਤਾ ਗਿਆ ਸੀ।

ਉਨ੍ਹਾਂ ਪੁੱਛਿਆ ਕਿ ਜੇਕਰ ਕੇਂਦਰ ਕੋਲ ਕਿਸਾਨਾਂ ਦੀ ਵਿੱਤੀ ਸਥਿਤੀ ਬਾਰੇ ਕੋਈ ਡਾਟਾ ਨਹੀਂ ਹੈ ਤਾਂ ਇਹ ਖੇਤੀ ਕਾਨੂੰਨ ਕਿਵੇਂ ਬਣਾਏ? ਉਨ੍ਹਾਂ ਕਿਹਾ ਕਿ 2022 ਉਹ ਸਾਲ ਹੈ ਜਿਸ ਵਿੱਚ ਮੋਦੀ ਸਰਕਾਰ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ। ਮੋਦੀ ਸਰਕਾਰ ਵੱਲੋਂ ਐਮਐਸਪੀ ਦਾ ਐਲਾਨ ਕੀਤਾ ਗਿਆ ਉਹ 12 ਸਾਲਾਂ ਵਿੱਚ ਵੇਖਿਆ ਜਾਵੇ ਸਭ ਤੋਂ ਘੱਟ 2 ਫੀਸਦੀ ਮਤਲਬ 40 ਰੁਪਏ ਵਧਾਇਆ ਗਿਆ ਹੈ।

ਸਿੱਧੂ ਨੇ ਕਿਹਾ ਕਿ ਲਾਗਤ ਬਾਰੇ ਗੱਲ ਕਰੀਏ ਤਾਂ ਅਪ੍ਰੈਲ 2020 ਵਿੱਚ ਡੀਜ਼ਲ ਦਾ ਰੇਟ 63 ਰੁਪਏ ਪ੍ਰਤੀ ਲੀਟਰ ਸੀ। ਹੈਰਾਨੀ ਦੀ ਗੱਲ ਹੈ ਕਿ ਸਰ੍ਹੋਂ ਦਾ ਤੇਲ 1 ਸਾਲ ਵਿੱਚ 174% ਮਹਿੰਗਾ, ਡੀਏਪੀ 140% ਮਹਿੰਗਾ ਹੈ। ਜਿਸ ਤਰ੍ਹਾਂ ਇਨ੍ਹਾਂ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਵਧੀਆਂ ਹਨ, ਕੀ ਕਿਸਾਨਾਂ ਦੀ ਆਮਦਨ ਵੀ ਇਸੇ ਤਰ੍ਹਾਂ ਵਧੀ ਹੈ? ਉਨ੍ਹਾਂ ਤੰਜ ਕੱਸਦੇ ਹੋਏ ਕਿਹਾ ਕਿ ਐਨਡੀਏ ਦਾ ਮਤਲਬ ਕੋਈ ਡਾਟਾ ਉਪਲਬਧ ਨਹੀਂ ਹੈ।

MUST READ