ਨਵਜੋਤ ਸਿੱਧੂ ਦਿਖੇ ਗੁੱਸੇ ‘ਚ, ਕੈਪਟਨ ਸਮੇਤ ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਤੇ ਛੱਡੇ ਜ਼ੁਬਾਨੀ ਬਾਣ

ਨਵਜੋਤ ਸਿੱਧੂ ਪ੍ਰਧਾਨ ਬਣਨ ਤੋਂ ਬਾਅਦ ਫੋਮ ਚ ਹਨ, ਅਤੇ ਜਿਹੜਾ ਵੀ ਉਹਨਾਂ ਦੇ ਰਾਡਾਰ ਤੇ ਆ ਰਿਹਾ ਉਸਤੇ ਹਮਲਾ ਕਰਨੋ ਗੁਰੇਜ਼ ਨਹੀਂ ਕਰ ਰਹੇ। ਹੁਣ ਇੱਕ ਵਾਰ ਫਿਰ ਉਹਨਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਤੇ ਬਿਕਰਮ ਸਿੰਘ ਮਜੀਠੀਆ ‘ਤੇ ਵੱਡਾ ਹਮਲਾ ਕਰਦਿਆਂ ਕਿਹਾ ਹੈ ਕਿ ਚੋਣਾਂ ਵਿਚ ਉਹਨਾਂ ਨੁੰ ਵਰਤ ਕੇ ਫਿਰ ਸ਼ੌਅ ਪੀਸ ਬਣਾ ਕੇ ਛੱਡ ਦਿੱਤਾ ਗਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਕੀਤੀ ਅਹੁਦਿਆਂ ਦੀ ਪੇਸ਼ਕਸ਼ ਉਹਨਾਂ ਵਗਾਹ ਵਗਾਹ ਮਾਰੀ। ਉਹਨਾਂ ਪ੍ਰਸ਼ਾਂਤ ਕਿਸ਼ੋਰ ਦਾ ਨਾਂ ਲਏ ਬਗੈਰ ਇਹ ਵੀ ਕਿਹਾ ਕਿ ਉਹ ਵੀ ਉਹਨਾਂ ਕੋਲ ਆ ਕੇ ਕਹਿੰਦੇ ਰਹੇ ਕਿ ਉਹ ਉਹਨਾਂ ਲਈ ਕੀ ਕਰ ਸਕਦੇ ਹਨ।


ਉਹਨਾਂ ਕਿਹਾ ਕਿ ਮੈਂ ਰਾਜਸਭਾ ਦੀ ਮੈਂਬਰੀ ਛੱਡੀ ਹੈ, ਹੈ ਤੁਹਾਡੇ ਕੋਲ ਰਾਜਸਭਾ ਮੈਂਬਰੀ ? ਸੁਖਬੀਰ ਬਾਦਲ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਗੱਪੀ ਕਰਾਰ ਦਿੰਦਿਆਂ ਉਹਨਾਂ ਕਿਹਾਕਿ ਡੱਬਵਾਲੀ ਟਰਾਂਸਪੋਰਟ ਕੋਲ ਦੋ ਬੱਸਾਂਸੀ ਤੇ ਅੱਜ 4 ਹਜ਼ਾਰ ਬਣ ਗਈਆਂ ਕਿਵੇਂ ? ਬਿਕਰਮ ਮਜੀਠੀਆ ‘ਤੇ ਵੀ ਉਹਨਾਂ ਤਿੱਖੇਵਾਰ ਵਾਰ ਤੇ ਉਹਨਾਂ ਨੁੰ ਵਾਰ ਵਾਰ ਲੰਬੂ ਕਹਿ ਕਹਿ ਕੇ ਸੰਬੋਧਨ ਕੀਤਾ। ਇਹ ਵੀ ਕਿਹਾ ਕਿ ਇਕ ਟੁੱਟੀ ਜਿਹੀ ਕੁਆਲਿਸ ਦਾ ਮਾਲਕ ਸੀ ਅੱਜ ਲੈਂਡ ਕਰੂਜ਼ਰ ਦਾ ਬਣ ਗਿਆ। ਉਹਨਾਂ ਨੇ ਮਜੀਠੀਆ ‘ਤੇ ਰੇਤੇ ਦੀ ਮਾਇਨਿੰਗ ਦਾ ਦੋਸ਼ ਵੀ ਲਾਇਆ।


ਆਪਣੇ ਭਾਸ਼ਣ ਵਿਚ ਅੱਜ ਨਵਜੋਤ ਸਿੱਧੂ ਰਾਜਨੀਤਕ ਭਾਸ਼ਣ ਦੀ ਥਾਂ ਨਿੱਜੀ ਹਮਲੇ ਕਰਦੇ ਜ਼ਿਆਦਾ ਨਜ਼ਰ ਆਏ ਤੇ ਉਹਨਾਂ ਵਾਰ ਵਾਰ ਇਹ ਸ਼ਬਦ ਵੀ ਵਰਤੇ ਕਿ ਜਦੋਂ ਮੇਰੇ ਕੋਲ ਤਾਕਤ ਆ ਗਈ, ਜਦੋਂ ਮੇਰੇ ਕੋਲ ਤਾਕਤ ਆ ਗਈ। ਇਸ ਤੋਂ ਸਪਸ਼ਟ ਹੈ ਕਿ ਸਿੱਧੂ ਖੁਦ ਨੂੰ ਅਗਲੇ ਮੁੱਖ ਮੰਤਰੀ ਵਜੋਂ ਦੇਖ ਰਹੇ ਹਨ।

MUST READ