ਨਵਜੋਤ ਸਿੱਧੂ ਨੇ ਮੁੜ ਪੰਜਾਬ ਸਰਕਾਰ ਦਾ ਕੀਤਾ ਘਿਰਾਓ, ਕਿਹਾ- ‘ਘੱਟੋ-ਘੱਟ ਸਮਰਥਨ ਮੁੱਲ ਦਿਓ ‘

ਪੰਜਾਬੀ ਡੈਸਕ:- ਦੋ ਦਿਨਾਂ ਦੀ ਚੁੱਪੀ ਤੋਂ ਬਾਅਦ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਪੰਜਾਬ ਸਰਕਾਰ ਨੂੰ ਸੱਚ ਦੀ ਅਦਾਲਤ ‘ਚ ਲਿਆ ਖੜਾ ਕਰ ਦਿੱਤਾ ਹੈ। ਉਨ੍ਹਾਂ ਦੁਹਰਾਇਆ ਕਿ, ਪੰਜਾਬ ਨੂੰ ਕਿਸਾਨੀ ਪੱਖੋਂ ਸਵੈ-ਨਿਰਭਰ ਹੋਣਾ ਪਏਗਾ। ਸੋਸ਼ਲ ਮੀਡੀਆ ‘ਤੇ ਲਿਖਿਆ ਕਿ, ਜਿਹੜੇ ਤਕੜੇ ਪੂੰਜੀਪਤੀ ਆਪਣੇ ਮਕਸਦ ‘ਚ ਕਾਮਯਾਬ ਹੋ ਸਕਦੇ ਹਨ, ਜਦੋਂ ਤੱਕ ਕਿ, ਖੁਦ ਪੰਜਾਬ ਰਾਜ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਦੇਣ ‘ਤੇ ਆਪਣਾ ਫੈਸਲਾ ਲਾਜ਼ਮੀ ਨਹੀਂ ਕਰਦਾ ਅਤੇ ਕਿਸਾਨਾਂ ਨੂੰ ਭੰਡਾਰਨ ਉਨ੍ਹਾਂ ਦੇ ਹੱਥੀ ਨਹੀਂ ਸੌੰਪ ਦਿੰਦਾ।

Will disgruntled Navjot Singh Sidhu go back to BJP? | India News | Zee News

ਸਿੱਧੂ ਨੇ ਲਿਖਿਆ ਕਿ, ਤਿੰਨ ਕੇਂਦਰੀ ਕਾਲੇ ਖੇਤੀਬਾੜੀ ਕਾਨੂੰਨ ਕੁਝ ਚੁਣੇ ਹੋਏ ਸਰਮਾਏਦਾਰਾਂ ਦੇ ਹੱਥਾਂ ਵਿੱਚ ਪੰਜਾਬ ਦੀ ਕਿਸਾਨੀ ਅਤੇ ਭਾਰਤ ਦੀ ਖੁਰਾਕ ਸੁਰੱਖਿਆ ਨੂੰ ਖਤਮ ਕਰਨ ਦੀ ਸਾਜਿਸ਼ ਦਾ ਹਿੱਸਾ ਹਨ। ਬੇਸ਼ੱਕ, ਇਸ ਕਾਨੂੰਨ ਨੂੰ ਵੀ ਰੱਦ ਕਰ ਦਿੱਤਾ ਜਾਣਾ ਚਾਹੀਦਾ ਹੈ, ਪਰ ਪੂੰਜੀਪਤੀ ਆਪਣੇ ਉਦੇਸ਼ ‘ਚ ਸਫਲ ਹੋ ਸਕਦੇ ਹਨ। ਸਿੱਧੂ ਨੇ ਆਪਣੀਆਂ ਪੁਰਾਣੀਆਂ ਵੀਡਿਓਜ਼ ਪੰਜਾਬ ਦੇ ਖੇਤੀਬਾੜੀ ਮੁੱਦੇ ‘ਤੇ ਸੋਸ਼ਲ ਮੀਡੀਆ ‘ਤੇ ਵੀ ਸਾਂਝੀਆਂ ਕੀਤੀਆਂ।

MUST READ