ਨਵਜੋਤ ਸਿੱਧੂ ਦੀ ਰਿਹਾਈ ਨਾ ਹੋਣ ’ਤੇ ਭੜਕੀ ਨਵਜੋਤ ਕੌਰ ਸਿੱਧੂ

ਕਿਹਾ : ਸਿੱਧੂ ਇਕ ਖਤਰਨਾਕ ਜਾਨਵਰ, ਇਸ ਲਈ ਪੰਜਾਬ ਸਰਕਾਰ ਨਹੀਂ ਕਰ ਰਹੀ ਰਿਹਾਅ

ਪਟਿਆਲਾ/ਬਿਊਰੋ ਨਿਊਜ਼ : ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਦੀ ਅੱਜ ਹੋਣ ਵਾਲੀ ਰਿਹਾਈ ’ਤੇ ਹਾਲੇ ਸਸਪੈਂਸ ਬਰਕਰਾਰ ਹੈ। ਜਿਸ ਨੂੰ ਲੈ ਕੇ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਪੰਜਾਬ ਸਰਕਾਰ ’ਤੇ ਆਪਣਾ ਗੁੱਸਾ ਜਾਹਿਰ ਕੀਤਾ ਹੈ। ਉਨ੍ਹਾਂ ਸ਼ੋਸ਼ਲ ਮੀਡੀਆ ’ਤੇ ਲਿਖਿਆ ਕਿ ਸਿੱਧੂ ਇਕ ਖਤਰਨਾਕ ਜਾਨਵਰ ਦੀ ਕੈਟਾਗਰੀ ’ਚ ਆਉਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ 75ਵੇਂ ਗਣਤੰਤਰ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਰਾਹਤ ਨਹੀਂ ਦਿੱਤੀ ਜਾ ਰਹੀ। ਮੀਡੀਆ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂ ਸਮੇਤ ਹੋਰ ਕੈਦੀਆਂ ਦੀ ਰਿਹਾਈ ਸਬੰਧੀ ਪੰਜਾਬ ਕੈਬਨਿਟ ਦੀ ਮੀਟਿੰਗ ਹੋਣੀ ਸੀ, ਪ੍ਰੰਤੂ ਕਿਸੇ ਕਾਰਨ ਇਹ ਮੀਟਿੰਗ ਨਹੀਂ ਹੋ ਸਕੀ। ਜਦਕਿ ਪਟਿਆਲਾ ਸਮੇਤ ਕਈ ਹੋਰ ਥਾਵਾਂ ’ਤੇ ਸਿੱਧੂ ਦੀ ਰਿਹਾਈ ਦੇ ਮੱਦੇਨਜ਼ਰ ਉਨ੍ਹਾਂ ਦੇ ਸਵਾਗਤ ਲਈ ਬੋਰਡ ਵੀ ਲਗਾਏ ਗਏ ਸਨ।

ਜੇਕਰ ਨਵਜੋਤ ਸਿੰਘ ਸਿੱਧੂ ਨੂੰ ਅੱਜ ਜੇਲ੍ਹ ਤੋਂ ਰਿਹਾਈ ਨਾ ਮਿਲੀ ਤਾਂ ਉਹ ਅਪ੍ਰੈਲ ਮਹੀਨੇ ’ਚ ਰਿਹਾਅ ਹੋਣਗੇ। ਧਿਆਨ ਰਹੇ ਕਿ ਸਿੱਧੂ ਨੂੰ 19 ਮਈ 2022 ਨੂੰ ਸੁਪਰੀਮ ਕੋਰਟ ਨੇ ਰੋਡਰੇਜ਼ ਮਾਮਲੇ ’ਚ 1 ਸਾਲ ਦੀ ਸਜ਼ਾ ਸੁਣਾਈ ਸੀ। ਜਿਸ ਤੋਂ ਬਾਅਦ 20 ਮਈ ਨੂੰ ਉਨ੍ਹਾਂ ਨੇ ਆਤਮ ਸਮਰਪਣ ਕਰ ਦਿੱਤਾ ਸੀ ਅਤੇ ਉਦੋਂ ਤੋਂ ਉਹ ਪਟਿਆਲਾ ਦੀ ਜੇਲ੍ਹ ’ਚ ਕੈਦ ਹਨ।

MUST READ