Watch video: ਅਨਮੋਲ ਗਗਨ ਮਾਨ ਨੇ ਚੰਗੀ ਖੇਤੀ ‘ਤੇ ਵਧੀਆ ਕਮਾਈ ਲਈ ਇਨ੍ਹਾਂ ਫਲਾਂ ਦੀ ਖੇਤੀ ਕਰਨ ਦੀ ਦਿੱਤੀ ਨਸੀਹਤ

ਪੋਲੀਵੁਡ ਡੈਸਕ:– ਪੰਜਾਬੀ ਸਿੰਗਰ ਤੇ ਕਿਸਾਨ ਸਮਰਥਕ ਅਨਮੋਲ ਗਗਨ ਮਾਨ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕੀਤੀ , ਜਿਸ ‘ਚ ਉਹ ਇੱਕ ਫਲਾਂ ਦੇ ਖੇਤ ‘ਚ ਖਲੌਤੀ ਹੈ ਅਤੇ ਉੱਥੇ ਲੱਗੇ ਡਰੈਗਨ ਫਰੂਟ ਦੇ ਫ਼ਾਇਦੇ ਦੱਸ ਰਹੀ ਹਨ, ਕੀ ਕਿਵੇਂ ਇਹ ਫਲ ਤੁਹਾਡੀ ਸਿਹਤ ਲਈ ਬਹੁਤ ਚੰਗਾ ਹੈ ਅਤੇ ਇਸ ਦੀ ਖੇਤੀ ਤੁਹਾਡੇ ਲਈ ਕਿੰਨੀ ਲਾਹੇਵੰਦ ਹੈ।

ਉਨ੍ਹਾਂ ਕਿਹਾ ਜੇ ਪੰਜਾਬ ਦੇ ਕਿਸਾਨ ਅਜਿਹੀ ਖੇਤੀ ਕਰਦੇ ਹਨ ਤਾਂ ਬਹੁਤ ਜ਼ਿਆਦਾ ਫ਼ਾਇਦਾ ਹੋਵੇਗਾ| ਇਸ ਦੇ ਨਾਲ ਹੀ ਅਨਮੋਲ ਗਗਨ ਮਾਨ ਨੇ ਕਿਹਾ ਕਿ, 1 ਵਾਰ ਇਹ ਲਗਾਉਣਾ ਪੈਂਦਾ ਹੈ ਫਿਰ 30-35 ਸਾਲ ਤੱਕ ਇਸ ਤੋਂ ਸਿਰਫ ਫਾਇਦਾ ਹੀ ਹੁੰਦਾ ਹੈ, ਜਿਸ ਦੇ 2 ਕਨਾਲਾ ਚੋਂ ਕਰੀਬ 2 ਲੱਖ ਦਾ ਫਲ ਹੁੰਦਾ ਹੈ ਪਰ ਜੇਕਰ ਸਰਕਾਰ ਖੇਤੀਬਾੜੀ ਮਾਹਿਰਾ ਤੋਂ ਕਿਸਾਨਾਂ ਨੂੰ ਅਜਿਹੀਆਂ ਫ਼ਸਲਾਂ ਦੇ ਬਾਰੇ ਕੈਂਪ ਲਗਵਾ ਟਰੇਨਿੰਗ ਦੇਵੇ ਤਾਂ ਕਿਸਾਨ ਬਹੁਤ ਫ਼ਾਇਦੇ ਲੈ ਸਕਦੇ ਹਨ |

MUST READ