ਅਫਗਾਨਿਸਤਾਨ ‘ਚ ਕਵਰੇਜ ਕਰਨ ਗਏ ਭਾਰਤੀ ਪੱਤਰਕਾਰ ਦਾ ਕਤਲ

ਅਫਗਾਨਿਸਤਾਨ ਵਿਚ ਤਾਲਿਬਾਨ ਦੇ ਵਿੱਚ ਚੱਲ ਰਹੇ ਤਨਾਅ ਚ ਇੱਕ ਬੇਹਦ ਦੁਖਦ ਖ਼ਬਰ ਸਾਹਮਣੇ ਆਈ ਹੈ। ਦੋਨਾਂ ਚ ਵੱਧ ਰਹੇ ਦਬਦਬੇ ਦੇ ਵਿਚਕਾਰ ਸਥਿਤੀ ਨਿਰੰਤਰ ਵਿਗੜਦੀ ਜਾ ਰਹੀ ਹੈ। ਦਾਨਿਸ਼ ਸਿੱਦੀਕੀ, ਜੋ ਕਿ ਇਕ ਭਾਰਤੀ ਫੋਟੋ ਜਰਨਲਿਸਟ ਸੀ, ਉਹ ਬੀਤੇ ਦਿਨੀ ਕੰਧਾਰ ਪ੍ਰਾਂਤ ਵਿਚ ਕਵਰੇਜ ਕਰਨ ਲਈ ਗਿਆ ਸੀ। ਉਸ ਦਾ ਕਤਲ ਕਰ ਦਿੱਤਾ ਗਿਆ ਹੈ। ਦਾਨਿਸ਼ ਸਿਦੀਕੀ ਕੰਧਾਰ ਦੇ ਸਪਿਨ ਬੋਲਦਕ ਖੇਤਰ ਵਿਚ ਇਕ ਝੜਪ ਦੌਰਾਨ ਮਾਰਿਆ ਗਿਆ ਹੈ। ਜਿਸ ਕਾਰਨ ਪੱਤਰਕਾਰ ਭਾਈਚਾਰੇ ਵਿਚ ਸੋਗ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਦਾਨਿਸ਼ ਸਿੱਦੀਕੀ ਨੂੰ ਵਿਸ਼ਵ ਦੇ ਸਰਬੋਤਮ ਫੋਟੋ ਪੱਤਰਕਾਰਾਂ ਵਿਚ ਗਿਣਿਆ ਜਾਂਦਾ ਸੀ। ਅਤੇ ਫਿਲਹਾਲ ਉਹ ਇੱਕ ਅੰਤਰਰਾਸ਼ਟਰੀ ਏਜੰਸੀ ਨਾਲ ਕੰਮ ਕਰ ਰਿਹਾ ਸੀ ਅਤੇ ਅਫਗਾਨਿਸਤਾਨ ਵਿੱਚ ਚੱਲ ਰਹੀ ਹਿੰਸਾ ਦੀ ਜਾਣਕਾਰੀ ਲਈ ਉੱਥੇ ਗਿਆ ਸੀ। ਦਾਨਿਸ਼ ਸਿੱਦੀਕੀ ਨੇ ਹਾਲ ਹੀ ਵਿਚ ਆਪਣੇ ਟਵਿੱਟਰ ਅਕਾਊਂਟ ‘ਤੇ ਅਫ਼ਗਾਨਿਸਤਾਨ ਦੀ ਕਵਰੇਜ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕੀਤੇ ਸਨ।

ਇਸ ਦੌਰਾਨ ਦਾਨਿਸ਼ ਸਿੱਦੀਕੀ ਦੇ ਕਾਫਲੇ ‘ਤੇ ਵੀ ਕਈ ਵਾਰ ਹਮਲਾ ਕੀਤਾ ਗਿਆ, ਜਿਸ ਦੀ ਵੀਡੀਓ ਉਸ ਨੇ ਸਾਂਝੀ ਕੀਤੀ। ਦੱਸ ਦਈਏ ਕਿ ਇੱਕ ਵਾਰ ਫਿਰ ਅਫਗਾਨਿਸਤਾਨ ਵਿਚ ਤਾਲਿਬਾਨ ਦਾ ਕੰਟਰੋਲ ਦਿਖਾਈ ਦੇ ਰਿਹਾ ਹੈ। ਇਹੀ ਕਾਰਨ ਹੈ ਕਿ ਇਸ ਸਮੇਂ ਅਫਗਾਨਿਸਤਾਨ ਦੇ ਵੱਖ-ਵੱਖ ਹਿੱਸਿਆਂ ਵਿਚ ਹਿੰਸਾ ਜਾਰੀ ਹੈ। ਪੂਰੀ ਦੁਨੀਆ ਦੇ ਪੱਤਰਕਾਰ ਅਫਗਾਨਿਸਤਾਨ ਵਿੱਚ ਕਵਰੇਜ ਕਰ ਲਈ ਜੁਟੇ ਹੋਏ ਹਨ। ਅਜਿਹੇ ਚ ਦਾਨਿਸ਼ ਸਿਦਕੀ ਦਾ ਮਾਰੇ ਜਾਣਾ ਬੇਹਦ ਦੁਖਦ ਘਟਨਾ ਹੈ। ਇਸ ਹਿੰਸਾ ਨਾਲ ਵੱਡੀ ਗਿਣਤੀ ਚ ਲੋਕ ਪ੍ਰਭਾਵਿਤ ਹੋਏ ਹਨ ।

MUST READ