‘ਟੀਕੇ ਦੀ ਬਰਬਾਦੀ ਨੂੰ ਰੋਕਣਾ ਵੱਧ ਮਹੱਤਵਪੂਰਨ’: PM ਮੋਦੀ
ਨੈਸ਼ਨਲ ਡੈਸਕ:– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਸੂਬੇ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ, ਉਹ ਕੋਵਿਡ -19 ਟੀਕਿਆਂ ਦੀ ਘੱਟੋ ਘੱਟ ਬਰਬਾਦੀ ਨੂੰ ਯਕੀਨੀ ਬਣਾਉਣ ਕਿਉਂਕਿ ਦੇਸ਼ ਕੋਰੋਨਾ ਟੀਕੇ ਦੀ ਘਾਟ ਨਾਲ ਜੂਝ ਰਿਹਾ ਹੈ। ਖੇਤਰੀ ਅਧਿਕਾਰੀਆਂ ਅਤੇ 10 ਰਾਜਾਂ ਦੇ ਜ਼ਿਲ੍ਹਾ ਮੈਜਿਸਟਰੇਟਾਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ, “ਟੀਕੇ ਦੀ ਬਰਬਾਦੀ ਇਕ ਮੁੱਦਾ ਹੈ। ਇੱਕ ਟੀਕਾ ਬਰਬਾਦ ਕਰਨ ਦਾ ਅਰਥ ਹੈ ਇੱਕ ਜੀਵਨ ਖਤਮ ਹੋਣਾ। ਇਸ ਲਈ ਟੀਕੇ ਦੀ ਬਰਬਾਦੀ ਨੂੰ ਰੋਕਣਾ ਮਹੱਤਵਪੂਰਨ ਹੈ।”

ਪ੍ਰਧਾਨ ਮੰਤਰੀ ਮੋਦੀ ਸਥਿਤੀ ਦੀ ਸਮੀਖਿਆ ਕਰਨ ਲਈ ਛੱਤੀਸਗੜ, ਹਰਿਆਣਾ, ਕੇਰਲ, ਮਹਾਰਾਸ਼ਟਰ, ਉੜੀਸਾ, ਪੁਡੂਚੇਰੀ, ਰਾਜਸਥਾਨ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਆਂਧਰਾ ਪ੍ਰਦੇਸ਼ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਹਨ। ਇਸ ਦੇ ਨਾਲ ਹੀ, ਪ੍ਰਧਾਨ ਮੰਤਰੀ ਮੋਦੀ ਨੇ ਇਸ ਹਫਤੇ ਦੇ ਸ਼ੁਰੂ ਵਿਚ ਕਰਨਾਟਕ, ਬਿਹਾਰ, ਅਸਾਮ, ਚੰਡੀਗੜ੍ਹ, ਤਾਮਿਲਨਾਡੂ, ਉਤਰਾਖੰਡ, ਮੱਧ ਪ੍ਰਦੇਸ਼, ਗੋਆ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ।