ਮੋਗਾ ਭਾਜਪਾ ਆਗੂ ਦੇਵ ਪ੍ਰਿਆ ਤਿਆਗੀ ਕਾਂਗਰਸ ‘ਚ ਹੋਏ ਸ਼ਾਮਲ, ਨਵਜੋਤ ਸਿੱਧੂ ਨੇ ਪਾਰਟੀ ਚਿਨ੍ਹ ਦੇ ਕੇ ਕੀਤਾ ਸਨਮਾਨਿਤ

ਮੋਗਾ ‘ਚ ਨਵਜੋਤ ਸਿੱਧੂ ਦੀ ਆਮਦ ਤੇ ਭਾਜਪਾ ਦੇ ਤੇਜ਼ਤਰਾਰ ਆਗੂ ਦੇਵ ਪ੍ਰਿਆ ਤਿਆਗੀ ਅੱਜ ਹਲਕਾ ਵਿਧਾਇਕ ਹਰਜੋਤ ਕਮਲ ਦੀ ਅਗਵਾਈ ‘ਚ ਕਾਂਗਰਸ ਪਾਰਟੀ ‘ਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਨੇ ਕਾਂਗਰਸ ਪਾਰਟੀ ਦਾ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਜ਼ਿਕਰਯੋਗ ਹੈ ਕਿ ਦੇਵ ਪ੍ਰਿਆ ਤਿਆਗੀ ਭਾਜਪਾ ਪਾਰਟੀ ‘ਚ ਚੰਗਾ ਜਨ ਅਧਾਰ ਰੱਖਦੇ ਸਨ ਤੇ ਪਿਛਲੇ ਕਈ ਸਾਲਾਂ ਤੋਂ ਪਾਰਟੀ ‘ਚ ਸਰਗਰਮ ਭੂਮਿਕਾ ਨਿਭਾ ਰਹੇ ਸਨ। ਦੱਸਣਾ ਬਣਦਾ ਹੈ ਕਿ ਰਾਇਟ ਵੇਅ ਏਅਲਿੰਕਸ ਦੇ ਮਾਲਕ ਤਿਆਗੀ ਸਮਾਜ ਸੇਵੀ ਕਾਰਜਾਂ ਕਰਕੇ ਵੀ ਪੰਜਾਬ ਵਿਚ ਪਹਿਲੀਆਂ ਕਤਾਰਾਂ ‘ਚ ਆਣ ਖੜ੍ਹੇ ਹੋਏ ਸਨ।


ਪੰਜਾਬ ਚ 2022 ਚੋਣਾਂ ਕਰਕੇ ਸਿਆਸੀ ਗਹਿਮਾਂ ਗਹਿਮੀ ਤੇਜ ਹੋ ਚੁਕੀ ਹੈ ਇਸ ਵਾਰ ਵੀ ਹਜੇ ਤਕ ਕੋਈ ਵੀ ਸਪਸ਼ਟ ਤਸਵੀਰ ਨਜ਼ਰ ਨਹੀਂ ਆ ਰਹੀ। ਦੇਖਣਾ ਦਿਲਚਸਪ ਹੋਵੇਗਾ ਕਿ ਇਸ ਵਾਰ ਕਿਸਦੀ ਸਰਕਾਰ ਆਉਂਦੀ ਹੈ।

MUST READ