ਔਨਲਾਈਨ ਠੱਗੀ ਦੀ ਸ਼ਿਕਾਰ ਹੋਈ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ, ਸੋਸ਼ਲ ਮੀਡਿਆ ‘ਤੇ ਰਹਿੰਦੀ ਹਨ ਵਧੇਰੇ ਐਕਟਿਵ

ਬਾਲੀਵੁੱਡ ਡੈਸਕ:- ਮਸ਼ਹੂਰ ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਇੰਸਟਾਗ੍ਰਾਮ ‘ਤੇ ਆਪਣੇ ਨਵੇਂ ਫੋਨ ਕਵਰ ਦੀ ਫੋਟੋ ਸ਼ੇਅਰ ਕੀਤੀ ਹੈ। ਉਨ੍ਹਾਂ ਦੱਸਿਆ ਹੈ ਕਿ, ਉਹ ਇਸ ਫੋਨ ਕਵਰ ਦੇ ਕਾਰਨ ਠੱਗੀ ਗਈ ਹਨ। ਫੋਨ ਕਵਰ ਦੀ ਤਸਵੀਰ ਸ਼ੇਅਰ ਕਰਦਿਆਂ ਮੀਰਾ ਰਾਜਪੂਤ ਨੇ ਦੱਸਿਆ ਕਿ, ਉਨ੍ਹਾਂ ਇੱਕ ਸਲਿੰਗ ਕੇਸ ਖਰੀਦਿਆ ਸੀ, ਜਿਸ ਨਾਲ ਉਹ ਆਪਣੀ ਵਰਕਆਉਟ ਦੌਰਾਨ ਫੋਨ ਨੂੰ ਆਪਣੇ ਕੋਲ ਰੱਖ ਸਕਦੀ। ਹਾਲਾਂਕਿ, ਉਹ ਇੱਕ ਵੈਬਸਾਈਟ ਦੇ ਝੂਠੇ ਦਿਖਾਵੇ ‘ਚ ਆਕਰਸ਼ਿਤ ਹੋ ਗਈ ਅਤੇ ਠੱਗੀ ਗਈ।

Mira Rajput Gets Conned By An Online Store; Says 'Fell For A Silly Ad'  While She Shares A Picture Of Her Defective Phone Cover

ਮੀਰਾ ਰਾਜਪੂਤ ਨਾਲ ਹੋਇਆ ਫਰੌਡ
ਮੀਰਾ ਨੇ ਲਿਖਿਆ, ‘ਮੈਂ ਇਹ ਫੋਨ ਕਵਰ ਇਕ ਬੇਕਾਰ ਇਸ਼ਤਿਹਾਰ ਦੀ ਆੜ ‘ਚ ਖਰੀਦਿਆ ਸੀ। ਇਹ ਬਿਲਕੁਲ ਉਵੇਂ ਨਹੀਂ ਹੈ ਜਿਵੇਂ ਤਸਵੀਰ ਵਿਚ ਦਿਖਾਇਆ ਗਿਆ ਹੈ ਅਤੇ ਗੰਦੇ ਜੇ ਪਲਾਸਟਿਕ ਦਾ ਬਣਿਆ ਹੋਇਆ ਹੈ ਪਰ ਕੰਮ ਠੀਕ ਹੀ ਕਰ ਰਿਹਾ ਹੈ। ਮੈਨੂੰ ਇੱਕ ਸਿਲੰਗੀ ਕਵਰ ਚਾਹੀਦਾ ਸੀ ਤਾਂ ਜੋ ਮੈਂ ਬਿਨਾਂ ਬੈਗ ਦੇ ਜਾ ਸਕਾਂ. (ਨਹੀਂ, ਮੇਰੀਆਂ ਲੈਗਿੰਗਾਂ ਵਿੱਚ ਜੇਬ ਨਹੀਂ ਹਨ). ਮੈਂ ਇਹ ਸੋਚ ਹੱਸ ਰਹੀ ਹਾਂ ਕਿ, ਇੰਨੇ ਸਾਲਾਂ ਬਾਅਦ ਮੇਰੇ ਨਾਲ ਠੱਗੀ ਹੋਈ ਹੈ।’

ਇਕ ਹੋਰ ਤਸਵੀਰ ਸਾਂਝੀ ਕਰਦੇ ਹੋਏ, ਮੀਰਾ ਨੇ ਦੱਸਿਆ ਕਿ, ਕਿਵੇਂ ਉਸ ਦੁਆਰਾ ਲਿਆ ਪ੍ਰੋਡਕਟ ਘਟੀਆ ਕੁਆਲਟੀ ਦਾ ਹੈ। ਉਨ੍ਹਾਂ ਲਿਖਿਆ, ‘ਮੇਰੇ ਫੋਨ ਨੂੰ ਇਸ ਕਵਰ ਵਿਚ ਇੱਕ ਕੁਸ਼ਨ ਦੇ ਸਪੋਰਟ ਤੋਂ ਇੱਕ ਥਾਂ ਟੀਕੇ ਰਹਿਣਾ ਹੈ ਪਰ ਕੁਸ਼ਨ ਤਾਂ ਪਹਿਲਾਂ ਹੀ ਬਾਹਰ ਆ ਰਹੇ ਹਨ। ਹੁਣ ਇਹ ਸਟਿੱਕਰ ਹੀ ਮੇਰੇ ਫੋਨ ਨੂੰ ਡਿੱਗਣ ਤੋਂ ਬਚਾਏਗਾ।

ਤੁਹਾਨੂੰ ਦੱਸ ਦੇਈਏ ਕਿ, ਮੀਰਾ ਰਾਜਪੂਤ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਮੀਰਾ ਆਪਣੀ ਜ਼ਿੰਦਗੀ ਨਾਲ ਜੁੜੇ ਛੋਟੇ ਅਤੇ ਵੱਡੇ ਪਲਾਂ ਨੂੰ ਇੰਸਟਾਗ੍ਰਾਮ ‘ਤੇ ਸ਼ੇਅਰ ਕਰਦੀ ਹੈ। ਪਤੀ ਸ਼ਾਹਿਦ ਕਪੂਰ ਦੇ ਨਾਲ ਘਰ ‘ਤੇ ਮਜ਼ਾਕੀਆ ਦ੍ਰਿਸ਼ਾਂ ਤੇ ਬਿਤਾਏ ਸਮੇਂ ਤੋਂ, ਮੀਰਾ ਆਪਣੇ ਪਰਿਵਾਰ ਅਤੇ ਹੋਰਾਂ ਨਾਲ ਵੀ ਪਲਾਂ ਨੂੰ ਸਾਂਝਾ ਕਰਦੀ ਹੈ। ਇਸ ਤੋਂ ਇਲਾਵਾ ਉਹ ਆਪਣੇ ਫੈਨਸ ਨਾਲ ਵੀ ਰਾਬਤਾ ਕਾਇਮ ਰੱਖਦੀ ਹੈ।

MUST READ