LOCKDOWN ‘ਚ ਸਰਕਾਰ ਦੇ ਹੁਕਮ ਦੀ ਉਲੰਘਣਾ ਕਰਨ ‘ਤੇ ਮੌਲਵੀ ਗ੍ਰਿਫ਼ਤਾਰ
ਨੈਸ਼ਨਲ ਡੈਸਕ:- ਇਸ ਸਮੇ ਦੇਸ਼ ‘ਤੇ ਕੋਰੋਨਾ ਦਾ ਸੰਕਟ ਬਣਿਆ ਹੋਇਆ ਹੈ। ਰੋਜਾਨਾ ਹਜਾਰਾਂ ਲੋਕ ਇਸ ਗੰਭੀਰ ਬਿਮਾਰੀ ਤੋਂ ਜੂਝ ਰਹੇ ਹਨ। ਅਜਿਹੇ ‘ਚ ਸਰਕਾਰ ਨੇ ਤਾਲਾਬੰਦੀ ਦੇ ਨਾਲ ਦੇਸ਼ ਦੇ ਕਈ ਸੂਬਿਆਂ ‘ਚ ਕੁਝ ਹੁਕਮ ਜਾਰੀ ਕੀਤੇ ਹੋਏ ਹਨ, ਜਿਸਦੀ ਉਲੰਘਣਾ ਕਰਨ ਵਾਲੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਫਿਰ ਬੇਸ਼ੱਕ ਉਹ ਕਿਸੇ ਵੀ ਧਰਮ, ਕਿਸੇ ਵੀ ਉਮਰ ਤੇ ਕਿਸੇ ਵੀ ਵਰਗ ਦਾ ਹੋਵੇ।

ਦਸ ਦਈਏ ਅਜਿਹਾ ਹੀ ਇੱਕ ਮਾਮਲਾ ਫਰੀਦਾਬਾਦ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਪਾਸੇ ਕੋਰੋਨਾ ਨੂੰ ਲੈ ਕੇ ਤਾਲਾਬੰਦੀ ਲੱਗੀ ਹੋਈ ਹੈ, ਉੱਥੇ ਹੀ ਅਜਿਹੇ ‘ਚ ਬੱਲਭਗੜ੍ਹ ਦੀ ਚਾਵਲਾ ਕਲੋਨੀ ਦੀ ਇਕ ਮਸਜਿਦ ਵਿੱਚ ਨਮਾਜ਼ ਲਈ ਇਕੱਠੇ ਹੋਏ ਕਰੀਬ 500 ਵਿਅਕਤੀਆਂ ਵੱਲੋਂ ਨਮਾਜ਼ ਅਦਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਉਪਰੰਤ ਪੁਲਿਸ ਨੇ ਮਸਜਿਦ ਦੇ ਮੌਲਵੀ ਖ਼ਿਲਾਫ਼ ਕੇਸ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ।