1 ਜੁਲਾਈ ਤੋਂ ਖੁਲ੍ਹੇਗਾ ਮਾਤਾ ਨੈਣਾ ਦੇਵੀ ਦਾ ਦਰਬਾਰ, ਜਾਣ ਤੋਂ ਪਹਿਲਾਂ ਪੜ੍ਹੋ Guideline
ਪੰਜਾਬੀ ਡੈਸਕ:- ਮਾਤਾ ਦੇ ਭਗਤਾਂ ਲਈ ਖੁਸ਼ੀ ਦੀ ਖ਼ਬਰ ਲੈ ਕੇ ਆਏ ਹਾਂ। ਹਾਂਜੀ ਮਾਤਾ ਨੈਣਾ ਦੇਵੀ ਦੇ ਦਰਬਾਰ ਦੇ ਦਰਸ਼ਨ ਦੇ ਚਾਹਵਾਨ ਹੁਣ 1 ਜੁਲਾਈ ਤੋਂ ਦਰਸ਼ਨ ਕਰ ਸਕਣਗੇ। ਮੰਦਿਰ ਪ੍ਰਸ਼ਾਸਨ ਨੇ 1ਜੁਲਾਈ ਤੋਂ ਮਾਤਾ ਦੇ ਮੰਦਿਰ ਦੇ ਗੇਟ ਖੋਲਣ ਦੀ ਜਾਣਕਾਰੀ ਦਿੱਤੀ ਹੈ। ਉੱਥੇ ਹੀ ਸ਼ਰਧਾਲੂਆਂ ਦੇ ਪਹੁੰਚਣ ਤੋਂ ਪਹਿਲਾਂ ਹੀ ਮੰਦਿਰ ਦੇ ਬਾਹਰ ਦੁਕਾਨਾਂ ਸੱਜਣ ਲੱਗੀਆਂ ਹਨ।

ਉੱਥੇ ਹੀ ਮੰਦਿਰ ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਬੇਨਤੀ ਕੀਤੀ ਹੈ ਕਿ, ਉਹ ਮੰਦਿਰ ਆਉਣ ਤੋਂ ਪਹਿਲਾਂ ਕੋਰੋਨਾ ਟੀਕਾਕਰਨ ਕਰਵਾ ਲੈਣ। ਮਾਸਕ ਅਤੇ ਸੇਨੇਟਾਈਜ਼ਰ ਦੀ ਵਰਤੋਂ ਕਰਨ ਅਤੇ 2 ਗਜ ਦਾ ਫਾਸਲਾ ਬਣਾ ਕੇ ਰੱਖਿਆ ਜਾਵੇ।