ਪੰਜਾਬ ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 22 ਆਈਏਐਸ ਅਤੇ 10 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ

ਪੰਜਾਬ ਸਰਕਾਰ ਨੇ ਅੱਜ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ 22 ਆਈਏਐੱਸ ਤੇ 10 ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ।ਸੀਨੀਅਰ ਆਈਏਐੱਧਸ ਅਧਿਕਾਰੀਆਂ ਵਿੱਚ 1988 ਬੈਚ ਦੀ ਰਵਨੀਤ ਕੌਰ ਨੂੰ ਵਿਸ਼ੇਸ਼ ਮੁੱਖ ਸਕੱਤਰ, ਫੂਡ ਪ੍ਰੋਸੈਸਿੰਗ ਵਜੋਂ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਨੂੰ ਜੇਲ੍ਹ ਵਿਭਾਗ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ।ਇਸ ਦੇ ਨਾਲ ਹੀ ਆਈਏਐੱਸ ਅਧਿਕਾਰੀ ਅਨੁਰਾਗ ਅਗਰਵਾਲ ਨੂੰ ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ ਤੇ ਨਿਗਮ ਦਾ ਚਾਰਜ ਦਿੱਤਾ ਗਿਆ ਹੈ।

ਆਈਏਐੱਸ ਅਧਿਕਾਰੀ ਮਾਲਵਿੰਦਰ ਸਿੰਘ ਜੱਗੀ, ਵਿਪੁਲ ਉੱਜਵਲ, ਹਰੀਸ਼ ਨਾਇਰ, ਵੀਕੇ ਸੇਤੀਆ, ਸੰਦੀਪ ਹੰਸ, ਕੁਮਾਰ ਸੌਰਭ ਰਾਜ, ਮੁਹੰਮਦ ਇਸ਼ਫਾਕ, ਪੂਨਮਦੀਪ ਕੌਰ, ਹਿਮਾਂਸ਼ੂ ਅਗਰਵਾਲ, ਰਿਸ਼ੀਪਾਲ ਸਿੰਘ, ਮਨੀਸ਼ ਕੁਮਾਰ, ਪੱਲਵੀ, ਉਮਾਸ਼ੰਕਰ ਗੁਪਤਾ ਅਤੇ ਸੰਦੀਪ ਰਿਸ਼ੀ ਦਾ ਵੀ ਤਬਾਦਲਾ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਪੰਜਾਬ ਸਿਵਲ ਸੇਵਾਵਾਂ ਦੇ 10 ਅਧਿਕਾਰੀਆਂ ਦੇ ਵੀ ਤਬਾਦਲੇ ਕੀਤੇ ਗਏ ਹਨ।

MUST READ