ਪੰਜਾਬ ਦੇ ਫਰੀਦਕੋਟ ‘ਚ ਵਾਪਰਿਆ ਵੱਡਾ ਹਾਦਸਾ !
ਪੰਜਾਬੀ ਡੈਸਕ:– ਵੀਰਵਾਰ ਸਵੇਰੇ ਇਸ ਜ਼ਿਲੇ ਦੇ ਫਿਰੋਜ਼ਪੁਰ ਤੋਂ ਫਰੀਦਕੋਟ ਜਾ ਰਹੀ ਇੱਕ ਬੱਸ ਡਰੇਨ ਵਿੱਚ ਡਿੱਗਣ ਨਾਲ ਵਿਦਿਆਰਥੀਆਂ ਸਮੇਤ ਕਈ ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਬਸ ਦਾ ਟਾਇਰ ਫਟਣ ਕਾਰਨ ਵਾਪਰਿਆ। ਡਰਾਈਵਰ ਨੇ ਵਾਹਨ ‘ਤੇ ਆਪਣਾ ਕੰਟਰੋਲ ਗੁਆ ਲਿਆ ਅਤੇ ਇਹ ਲੋਹੇ ਦੀਆਂ ਗਰਿੱਲ ਤੋੜ ਕੇ ਨਾਲੇ ‘ਚ ਡਿੱਗ ਗਿਆ।

ਪਿੰਡ ਗੋਲੇਵਾਲਾ ਦੇ ਵਸਨੀਕ ਮੌਕੇ ‘ਤੇ ਪਹੁੰਚੇ ਅਤੇ ਜਖਮੀ ਲੋਕਾਂ ਨੂੰ ਨਾਲੇ ਵਿੱਚੋ ਕੱਢਿਆ। ਦਸ ਦਈਏ ਜਿਸ ਬਸ ਨਾਲ ਹਾਦਸਾ ਵਾਪਰਿਆ ਉਹ ਪੰਜਾਬ ਰੋੜਵੇਸ ਦੀ ਬਸ ਸੀ। ਮੌਕੇ ‘ਤੇ ਜਖ਼ਮੀ ਲੋਕਾਂ ਨੂੰ ਨੇੜੇ ਦੇ ਗੁਰੂ ਗੋਬਿੰਦ ਸਿੰਘ ਮੇਡੀਕਲ ਕਾਲਜ ਅਤੇ ਹਸਪਤਾਲ ‘ਚ ਦਾਖ਼ਿਲ ਕਰਵਾਇਆ ਗਿਆ।