ਮਹਿੰਦੀ, ਸੰਗੀਤ ਤੇ ਫਿਰ ਲਾਵਾਂ ਤੋਂ ਬਾਅਦ ਲਾੜੀ ਦੇ ਕਾਰਨਾਮਿਆਂ ਨੇ ਉਡਾਏ ਲਾੜੇ ਦੇ ਹੋਸ਼

ਪੰਜਾਬੀ ਡੈਸਕ:- ਫਿਰੋਜ਼ਪੁਰ ਛਾਉਣੀ ‘ਚ ਇਕ ਨਵੀਂ ਵਿਆਹੀ ਕੁੜੀ ਨੇ ਵਿਆਹ ਤੋਂ ਬਾਅਦ ਗਹਿਣੇ ਅਤੇ 80 ਹਜ਼ਾਰ ਰੁਪਏ ਲੈ ਕੇ ਭੱਜ ਗਈ। ਦੁਖੀ ਲਾੜੇ ਭਗਤ ਸਿੰਘ ਪੁੱਤਰ ਸੁੰਦਰ ਸਿੰਘ ਨੇ ਦੱਸਿਆ ਕਿ, ਉਹ ਹਰਿਆਣਾ ਦੇ ਕੈਥਲ ਦਾ ਵਸਨੀਕ ਹੈ। ਉਸਦਾ ਰਿਸ਼ਤਾ ਅਮਰਜੀਤ ਕੌਰ ਨਾਲ ਫਿਰੋਜ਼ਪੁਰ ਵਿਚ ਕੁਝ ਵਿਚੋਲੇ ਦੀ ਮਦਦ ਨਾਲ ਹੋਇਆ ਸੀ। ਭਗਤ ਸਿੰਘ ਨੇ ਦੱਸਿਆ ਕਿ, ਉਸ ਦੇ ਵਿਆਹ ਦੀ ਤਰੀਕ 13 ਮਈ 2021 ਨਿਰਧਾਰਤ ਕੀਤੀ ਗਈ ਸੀ ਪਰ 14 ਮਈ ਦੀ ਸਵੇਰ ਉਸ ਦਾ ਵਿਆਹ ਫਿਰੋਜ਼ਪੁਰ ਵਿਚ ਅਮਰਜੀਤ ਕੌਰ ਨਾਲ ਹੋਇਆ ਸੀ।

Unconventional Anand Karaj

ਗੁਰੂ ਘਰ ‘ਚ ਲਾਵੇ ਤੋਂ ਬਾਅਦ ਲੜਕੀ ਆਪਣੇ ਰਿਸ਼ਤੇਦਾਰਾਂ ਨਾਲ ਗੁਰੂ ਘਰ ਤੋਂ ਬਾਹਰ ਇਹ ਕਹਿ ਕੇ ਚਲੀ ਗਈ ਕਿ ਉਸ ਨੂੰ ਆਪਣੇ ਲਈ ਕੁਝ ਖਰੀਦਦਾਰੀ ਕਰਨੀ ਹੈ। ਭਗਤ ਸਿੰਘ ਨੇ ਦੋਸ਼ ਲਗਾਇਆ ਕਿ, ਲੜਕੀ ਅਤੇ ਉਸ ਦੇ ਰਿਸ਼ਤੇਦਾਰ 80 ਹਜ਼ਾਰ ਰੁਪਏ ਅਤੇ ਗਹਿਣਿਆਂ ਨੂੰ ਲੈ ਕੇ ਗੁਰੂ ਘਰੋਂ ਫ਼ਰਾਰ ਹੋ ਗਏ। ਭਗਤ ਸਿੰਘ ਨੇ ਇਸ ਸੰਬੰਧੀ ਛਾਉਣੀ ਥਾਣੇ ਨੂੰ ਜਾਣਕਾਰੀ ਦਿੱਤੀ। ਇਸ ਸਬੰਧੀ ਜਦੋਂ ਥਾਣਾ ਮੁਖੀ ਕ੍ਰਿਪਾਲ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ, ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਫਿਲਹਾਲ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਕੋਈ ਗ੍ਰਿਫ਼ਤਾਰੀ ਹੋਈ ਹੈ।

ਭਗਤ ਸਿੰਘ ਨੇ ਇਸ ਸੰਬੰਧੀ ਛਾਉਣੀ ਥਾਣੇ ਨੂੰ ਜਾਣਕਾਰੀ ਦਿੱਤੀ। ਇਸ ਸਬੰਧੀ ਜਦੋਂ ਥਾਣਾ ਮੁਖੀ ਕ੍ਰਿਪਾਲ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ, ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਫਿਲਹਾਲ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਕੋਈ ਗ੍ਰਿਫ਼ਤਾਰੀ ਹੋਈ ਹੈ।

MUST READ