Lockdown ਦਾ ਖਦਸ਼ਾ: ਮਜਦੂਰਾਂ ਦੀ ਗ਼ਰੀਬੀ ਦਾ ਫਾਇਦਾ ਚੁੱਕ ਰਹੇ ਬਸ ਕੰਡਕਟਰ
ਪੰਜਾਬੀ ਡੈਸਕ:– ਦੇਸ਼ ਦੇ ਹੋਰਨਾਂ ਹਿੱਸਿਆਂ ਵਾਂਗ ਕੋਰੋਨਾ ਦੇ ਡਰ ਅਤੇ ਕਰਫਿਊ ਵਿਚਾਲੇ ਕੰਮ ਨਾ ਹੋਣ ਕਰਕੇ ਬਿਹਾਰ ਅਤੇ ਯੂ ਪੀ ਦੇ ਪੰਜਾਬ ‘ਚ ਵਸਦੇ ਮਜ਼ਦੂਰਾਂ ਦੀ ਪਰਵਾਸ ਇਕ ਵਾਰ ਫਿਰ ਤੇਜ਼ੀ ਫੜ੍ਹ ਰਿਹਾ ਹੈ। ਅਜਿਹਾ ਹੀ ਨਜ਼ਾਰਾ ਦੇਰ ਰਾਤ ਜਲੰਧਰ ਦੀ ਰਾਮਾ ਮੰਡੀ ਵਿਖੇ ਦੇਖਣ ਨੂੰ ਮਿਲਿਆ, ਜਿੱਥੇ ਲਗਭਗ ਕੋਰੋਨਾ ਨਿਯਮਾਂ ਦੀ ਧੱਜੀਆਂ ਉਡਾਉਂਦਿਆਂ 150 ਮਜ਼ਦੂਰਾ ਨੂੰ ਜ਼ਬਰਦਸਤੀ ਪ੍ਰਾਈਵੇਟ ਬੱਸ ਵਿੱਚ ਬਿਠਾਇਆ ਗਿਆ ਹੈ। ਇਨ੍ਹਾਂ ਵਿੱਚੋਂ ਕੁਝ ਮਜ਼ਦੂਰਾਂ ਨੂੰ ਗੁਰਦਾਸਪੁਰ,ਹੁਸ਼ਿਆਰਪੁਰ ਅਤੇ ਕੁਝ ਨੂੰ ਜਲੰਧਰ ਤੋਂ ਬਸ ‘ਚ ਸਵਾਰ ਕੀਤਾ ਗਿਆ।

ਇਸ ਦੌਰਾਨ ਜਲੰਧਰ ਤੋਂ ਲੁਧਿਆਣਾ ਵੱਲ ਜਾ ਰਹੇ ਇਕ ਮਜ਼ਦੂਰ ਨੇ ਦੱਸਿਆ ਕਿ, ਬੱਸ ਚਾਲਕ ਨੇ ਬਿਹਾਰ ਜਾਣ ਲਈ ਉਸ ਕੋਲੋਂ 2250 ਰੁਪਏ ਵਸੂਲ ਕੀਤੇ। ਪਹਿਲਾਂ ਕਿਹਾ ਕਿ, 4 ਲੋਕ ਇਕ ਸੀਟ ‘ਤੇ ਬੈਠਣਗੇ ਪਰ 6 ਬੈਠੇ ਸਨ। ਵਿਰੋਧ ਕਰਨ ‘ਤੇ ਥੱਪੜ ਮਾਰਿਆ। ਇੰਨਾ ਹੀ ਨਹੀਂ, ਪੈਸੇ ਲੈਣ ਤੋਂ ਬਾਅਦ ਵੀ ਟਿਕਟ ਨਹੀਂ ਦਿੱਤੀ ਗਈ। ਜਦੋਂ ਉਸਨੂੰ ਜਲੰਧਰ ਲਿਜਾਇਆ ਗਿਆ ਤਾਂ ਉਸ ਦਾ ਪੈਸਾ ਵੀ ਵਾਪਸ ਨਹੀਂ ਕੀਤਾ ਗਿਆ।

ਉੱਥੇ ਹੀ ਦੂਜੇ ਪਾਸੇ ਟੈਕਸੀ ਯੂਨੀਅਨ ਦੇ ਵਿਰੋਧ ਤੋਂ ਬਾਅਦ, ਪੁਲਿਸ ਨੇ ਬੱਸ ਨੂੰ ਜ਼ਬਤ ਕਰ ਲਿਆ ਤਾਂ ਮਜਦੂਰ ਆਪਣੇ ਸਿਰ ਤੇ ਸਮਾਨ ਲੈ ਕੇ ਪੈਦਲ ਬਿਹਾਰ ਵੱਲ ਚੱਲ ਪਏ। ਪੁਲਿਸ ਨੇ ਇਸ ਮਾਮਲੇ ਵਿੱਚ ਕੋਰੋਨਾ ਪ੍ਰੋਟੋਕੋਲ ਦੀ ਉਲੰਘਣਾ ਕਰਨ ਲਈ ਹਰਿਆਣਾ ਦੇ ਬੱਸ ਚਾਲਕ ਵਿਰੁੱਧ ਥਾਣੇ ਵਿੱਚ ਕੇਸ ਦਰਜ ਕੀਤਾ ਹੈ।