ਸ਼੍ਰੋਮਣੀ ਅਕਾਲੀ ਦਲ ਮੁਲਾਜ਼ਮ ਫਰੰਟ ਪੰਜਾਬ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਜਨਰਲ ਸਕੱਤਰਾਂ ਦੀ ਸੂਚੀ ਜਾਰੀ

ਸਾਬਕਾ ਪੰਚਾਇਤ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਦੇ ਕੋਆਰਡੀਨੇਟਰ ਸਿਕੰਦਰ ਸਿੰਘ ਮਲੂਕਾ ਵੱਲੋਂ ਮੁਲਾਜ਼ਮ ਫਰੰਟ ਪੰਜਾਬ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਜਨਰਲ ਸਕੱਤਰਾਂ ਦੀ ਸੂਚੀ ਜਾਰੀ ਕੀਤੀ ਗਈ। ਸੂਚੀ ਅਨੁਸਾਰ ਅੰਮ੍ਰਿਤਸਰ ਤੋਂ ਗੁਰਬੰਸ ਸਿੰਘ ਸੋਹੀ ਪ੍ਰਧਾਨ, ਨਵਦੀਪ ਸਿੰਘ ਜੋਸਨ ਜਨਰਲ ਸਕੱਤਰ, ਬਠਿੰਡਾ ਤੋਂ ਰਮੇਸ਼ ਸਿੰਘ ਪ੍ਰਧਾਨ ਤੇ ਕਰਮਜੀਤ ਸਿੰਘ ਸਿੱਧੂ ਜਨਰਲ ਸਕੱਤਰ, ਬਰਨਾਲਾ ਤੋਂ ਪਰਮਜੀਤ ਸਿੰਘ ਪ੍ਰਧਾਨ ਤੇ ਬਲਦੇਵ ਸਿੰਘ ਧੌਲਾ ਜਨਰਲ ਸਕੱਤਰ, ਫਿਰੋਜ਼ਪੁਰ ਤੋਂ ਗੌਰਵ ਪ੍ਰਧਾਨ ਤੇ ਜਸਕਰਨ ਸਿੰਘ ਜਨਰਲ ਸਕੱਤਰ ਫ਼ਰੀਦਕੋਟ ਤੋਂ ਕੁਲਦੀਪ ਸਿੰਘ ਪੁਆਰ ਪ੍ਰਧਾਨ ਤੇ ਬਲਜਿੰਦਰ ਸਿੰਘ ਡੇਲਿਆਂਵਾਲੀ ਜਨਰਲ ਸਕੱਤਰ ਚੁਣੇ ਗਏ ਹਨ।

ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਤੋਂ ਬਲਵੰਤ ਸਿੰਘ ਟਿਵਾਣਾ ਪ੍ਰਧਾਨ ਤੇ ਰਾਜੀਵ ਕੁਮਾਰ ਜਨਰਲ ਸਕੱਤਰ, ਫਾਜ਼ਿਲਕਾ ਤੋਂ ਪਰਮਿੰਦਰ ਸਿੰਘ ਪ੍ਰਧਾਨ ਤੇ ਰਾਜਨ ਜਨਰਲ ਸਕੱਤਰ, ਗੁਰਦਾਸਪੁਰ ਤੋਂ ਸਰਵਣ ਸਿੰਘ ਪ੍ਰਧਾਨ ਤੇ ਜੋਗਾ ਸਿੰਘ ਜਨਰਲ ਸਕੱਤਰ, ਹੁਸ਼ਿਆਰਪੁਰ ਤੋਂ ਅਤਰ ਸਿੰਘ ਮੰਝਪੁਰ ਪ੍ਰਧਾਨ ਤੇ ਮਨਜੀਤ ਸਿੰਘ ਜਨਰਲ ਸਕੱਤਰ, ਜਲੰਧਰ ਤੋਂ ਪਰਮਿੰਦਰ ਸਿੰਘ ਤੇ ਪ੍ਰਤਾਪ ਸਿੰਘ ਖਹਿਰਾ, ਕਪੂਰਥਲਾ ਤੋਂ ਗੁਰਮੁਖ ਸਿੰਘ ਬਾਬਾ ਤੇ ਪਲਵਿੰਦਰ ਸਿੰਘ ਕਲਸੀ, ਲੁਧਿਆਣਾ ਤੋਂ ਅਵਤਾਰ ਸਿੰਘ ਪੰਧੇਰ ਤੇ ਹਰਮੰਦਰ ਸਿੰਘ ਤਾਜਪੁਰ. ਮੋਗਾ ਤੋਂ ਬਲਬੀਰ ਸਿੰਘ ਰਾਣੋਕੇ ਤੇ ਸੁਖਮੰਦਰ ਸਿੰਘ ਕੋਕਰੀ, ਸ੍ਰੀ ਮੁਕਤਸਰ ਸਾਹਿਬ ਤੋਂ ਦਰਸ਼ਨ ਸਿੰਘ ਲੰਬੀ ਤੇ ਵਕੀਲ ਸਿੰਘ ਸਿੱਧੂ, ਮਾਨਸਾ ਤੋਂ ਨਵਨੀਤ ਕੱਕੜ, ਮਾਲੇਰਕੋਟਲਾ ਤੋਂ ਮੁਹੰਮਦ ਅਖਲਾਕ ਕੈਫ਼ੀ ਤੇ ਲਖਵਿੰਦਰ ਸਿੰਘ, ਨਵਾਂ ਸ਼ਹਿਰ ਤੋਂ ਮੋਹਨ ਸਿੰਘ ਬੂਟਾ ਤੇ ਲਾਲ ਸਿੰਘ, ਪਟਿਆਲਾ ਤੋਂ ਅਮਨਿੰਦਰ ਸਿੰਘ ਬਾਬਾ ਤੇ ਭੁਪਿੰਦਰ ਠਾਕੁਰ, ਪਠਾਨਕੋਟ ਤੋਂ ਬਲਵਿੰਦਰ ਸਿੰਘ ਲਾਧੂਪੁਰ ਤੇ ਪਵਨ ਕੁਮਾਰ ਕ੍ਰਮਵਾਰ ਪ੍ਰਧਾਨ ਤੇ ਜਨਰਲ ਸਕੱਤਰ ਚੁਣੇ ਗਏ। ਰੋਪੜ ਤੋਂ ਰਾਜ ਕੁਮਾਰ ਕੋਹਲੀ ਪ੍ਰਧਾਨ ਤੇ ਕਰਮਜੀਤ ਸਿੰਘ ਸੰਧੂ ਜਨਰਲ ਸਕੱਤਰ, ਮੁਹਾਲੀ ਤੋਂ ਜਸਬੀਰ ਸਿੰਘ ਜੋਈਆਂ ਪ੍ਰਧਾਨ ਤੇ ਅਮਨਦੀਪ ਸਿੰਘ ਜਨਰਲ ਸਕੱਤਰ, ਸੰਗਰੂਰ ਤੋਂ ਨਰਿੰਦਰ ਸਿੰਘ ਫੱਗੂਵਾਲਾ ਪ੍ਰਧਾਨ ਤੇ ਪਰਮਿੰਦਰ ਕੁਮਾਰ ਲੌਂਗੋਵਾਲ ਜਨਰਲ ਸਕੱਤਰ ਅਤੇ ਤਰਨ ਤਾਰਨ ਤੋਂ ਬਲਜੀਤ ਸਿੰਘ ਜੀਉ ਛਾਲਾਂ ਨੂੰ ਪ੍ਰਧਾਨ ਅਤੇ ਹਰਦੇਵ ਸਿੰਘ ਭੱਟੀ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ।

MUST READ