ਆਓ ਜਾਣਦੇ ਹਾਂ ਪੰਜਾਬ ਦੇ ਨਵੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਜੀਵਨ ਬਾਰੇ ਕੁਝ ਅਹਿਮ ਗੱਲਾਂ

ਪੰਜਾਬ ਚ ਵੱਡੇ ਸਿਆਸੀ ਭੁਚਾਲ ਤੋਂ ਬਾਅਦ ਆਖ਼ਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫ਼ਾ ਦੇਣਾ ਪਿਆ ਅਤੇ ਉਸਤੋਂ ਬਾਅਦ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ। ਹਾਲਾਂਕਿ ਮੀਡੀਆ ਚ ਚੰਨੀ ਦਾ ਨਾਮ ਕੋਈ ਬਹੁਤੀ ਚਰਚਾ ਚ ਨਹੀਂ ਸੀ ਅਤੇ ਸੁੱਖੀ ਰੰਧਾਵਾ ਅਤੇ ਸੁਨੀਲ ਜਾਖੜ ਦੇ ਨਾਮ ਇਸ ਦੌੜ ਚ ਸਬ ਤੋਂ ਮੂਹਰੇ ਸਨ। ਪਰ ਹਾਈ ਕਮਾਨ ਨੇ ਦਲਿਤ ਸਿੱਖ ਚਿਹਰੇ ਨੂੰ ਮੁੱਖ ਮੰਤਰੀ ਬਣਾ ਕੇ ਇੱਕ ਤੀਰ ਨਾਲ ਕਈ ਨਿਸ਼ਾਨੇ ਲਗਾਉਣ ਦੀ ਕੋਸ਼ਿਸ਼ ਕੀਤੀ ਹੈ । ਆਓ ਜਾਣਦੇ ਹਾਂ ਨਵੇਂ ਮੁੱਖ ਮੰਤਰੀ ਦੇ ਜੀਵਨ ਦੇ ਕੁਝ ਅਹਿਮ ਪਹਿਲੂਆਂ ਬਾਰੇ।

ਰਾਜਨੀਤਕ ਤੌਰ ਤੇ ਚਰਨਜੀਤ ਚੰਨੀ DAV ਕਾਲਜ਼ ਚ ਸਟੂਡੈਂਟ ਯੂਨੀਅਨ ਦਾ ਪ੍ਰਧਾਨ ਰਿਹੇ। ਫਿਰ ਤਿੰਨ ਵਾਰ MC ਬਣੇ। ਤਿੰਨ ਵਾਰ MLA ਅਤੇ ਇੱਕ ਵਾਰ ਆਜ਼ਾਦ ਵੀ ਜਿੱਤ ਹਾਸਿਲ ਕੀਤੀ। ਉਹ ਤਕਨੀਕੀ ਮੰਤਰੀ ਤੇ ਵਿਰੋਧੀ ਧਿਰ ਦਾ ਨੇਤਾ ਵੀ ਰਹੀ ਚੁਕੇ ਹਨ। ਇਸਤੋਂ ਇਲਾਵਾ ਅਨਪੜ੍ਹ ਸਿਆਸਤਦਾਨਾਂ ਨਾਲੋਂ ਕਈ ਦਰਜ਼ੇ ਉੱਪਰ ਉਹ ਪੰਜਾਬ ਯੂਨੀਵਰਸਿਟੀ ਤੋਂ LLB ਪਾਸ ਹਨ। ਇਸ ਤੋਂ ਮਗਰੋਂ ਉਹਨਾਂ MBA ਕੀਤੀ ਹੈ ਅਤੇ ਇਸ ਵੇਲੇ PU ਤੋਂ ਪੀਐੱਚਡੀ ਕਰ ਰਿਹੈ ਹਨ। ਦਸ ਦਈਏ ਕਿ ਇਸਤੋਂ ਬਿਨਾਂ ਯੂਨੀਵਰਸਿਟੀ ਦੀ ਬਾਸਕਟਬਾਲ ਦੇ ਖਿਡਾਰੀ ਵੀ ਸਨ ਅਤੇ ਇੰਟਰ ਯੂਨੀਵਰਸਿਟੀ ਮੁਕਾਬਲੇ ਵਿੱਚ ਤਿੰਨ ਵਾਰ ਗੋਲਡ ਮੈਡਲਿਸਟ ਰਹਿ ਚੁੱਕੇ ਹਨ।

ਪਰ ਜਿਸ ਹਾਲਾਤ ਅਤੇ ਸਮੇਂ ਚ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਹੈ ਉਸਨੂੰ ਦੇਖਦਿਆਂ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਇੰਨੇ ਛੋਟੇ ਸਮੇ ਚ ਕਾਂਗਰਸ ਦੀ ਸਾਖ ਅਤੇ ਆਪਣੇ ਰਾਜਸੀ ਕਰੀਅਰ ਨੂੰ ਸੰਭਾਲਣਾ ਸੌਖਾ ਨਹੀਂ ਹੋਵੇਗਾ।

MUST READ