ਜਾਣੋ ਕਿਵੇਂ 2022 ਚੋਣਾਂ ਤੈਅ ਕਰਨਗੀਆਂ ਪੰਜਾਬ ਦਾ ਭਵਿੱਖ, ਇਸ ਵਾਰ ਨਾ ਸੰਭਲੇ ਤਾਂ ਪਵੇਗਾ ਪਛਤਾਉਣਾ
ਪੰਜਾਬ ਚ 2017 ਚ ਕਾਂਗਰਸ ਦੀ ਸਰਕਾਰ ਬਣੀ । ਉਸ ਵੇਲੇ ਲੋਕ ਅਕਾਲੀ ਭਾਜਪਾ ਦੇ 10 ਸਾਲ ਦੇ ਰਾਜ ਤੋਂ ਪ੍ਰੇਸ਼ਾਨ ਸਨ ਅਤੇ ਬਦਲ ਦੇ ਰੂਪ ਚ ਉਹਨਾਂ ਆਪ ਨੂੰ ਛੱਡ ਕੇ ਕਾਂਗਰਸ ਨੂੰ ਚੁਣਿਆ । ਕਿਸੇ ਨੂੰ ਉਮੀਦ ਨਹੀਂ ਸੀ ਕਿ ਉਸ ਵੇਲੇ ਕਾਂਗਰਸ ਦਾ ਰਾਜ ਆਵੇਗਾ। ਪਰ ਉਮੀਦ ਦੇ ਉਲਟ ਕਾਂਗਰਸ ਦਾ ਰਾਜ ਆ ਗਿਆ । ਵੋਟਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵਲੋਂ ਬੜੇ ਵਾਅਦੇ ਕੀਤੇ ਗਏ ਸੀ ਪਰ ਉਹਨਾ ਚੋ ਪੂਰੇ ਕਿੰਨੇ ਕ ਹੋਏ ਉਹ ਤੁਸੀਂ ਵੀ ਜਾਣਦੇ ਹੋ।
ਕਾਂਗਰਸ ਦੀ ਸਰਕਾਰ ਬਣਨ ਬਾਰੇ ਸਾਬਕਾ ਸਾਂਸਦ ਨਰੇਸ਼ ਗੁਜਰਾਲ ਨੇ ਵੱਡਾ ਖੁਲਾਸਾ ਕੀਤਾ ਸੀ ਕਿ ਆਪ ਨੂੰ ਹਰਾਉਣ ਲਈ ਕਾਂਗਰਸ ਅਤੇ ਅਕਾਲੀਆਂ ਨੇ 2017 ਚ ਮਿਲੀਭੁਗਤ ਕੀਤੀ ਸੀ । ਉਹੀ ਚੀਜ ਇਸ ਵਾਰ ਵੀ ਹੋ ਸਕਦੀਂ ਹੈ। ਇਸ ਵਾਰ ਕਾਂਗਰਸ ਅਕਾਲੀਆਂ ਵਾਸਤੇ ਕਰ ਸਕਦੀਂ ਹੈ। ਦੂਜੇ ਪਾਸੇ ਇਸ ਚ ਈ ਵੀ ਐਮ ਬੜੀ ਅਹਿਮ ਭੂਮਿਕਾ ਨਿਭਾ ਸਕਦੀਂ ਹੈ। ਜਿਸਦੇ ਹੈਕ ਹੋਣ ਦੇ ਸਬੂਤ ਪੇਸ਼ ਕੀਤੇ ਜਾ ਚੁਕੇ ਹਨ।
ਹੁਣ ਗੱਲ ਆਉਂਦੀ ਹੈ ਪੰਜਾਬ ਦੇ ਵੋਟਰਾਂ ਦੀ ਜੋ ਕਿ ਰਵਾਇਤੀ ਪਾਰਟੀਆਂ ਨਾਲ ਨੂੰਹ ਮਾਸ ਵਾਂਗ ਜੁੜੇ ਹੋਏ ਹਨ। ਅਤੇ ਇੰਨਾ ਕੁੱਜ ਹੋਣ ਦੇ ਬਾਵਜੂਦ ਵੀ ਆਪਣੀ ਵੋਟ ਨਵੇਂ ਬਦਲ ਵਲ ਨਹੀਂ ਸੋਚ ਰਹੇ। ਇਹੀ ਵਜ੍ਹਾ ਹੈ ਕਿ ਪਿਛਲੇਂ 15 ਸਾਲ ਤੋਂ ਪੰਜਾਬ ਚ ਸਰਕਾਰੀ ਨੌਕਰੀ ਅਤੇ ਰੁਜ਼ਗਾਰ ਦੇ ਮੋੱਕੇ ਘੱਟ ਹੀ ਆਏ ਹਨ। ਇਸੇ ਕਰਕੇ ਨੌਜਵਾਨਾਂ ਚ ਵਿਦੇਸ਼ ਜਾਣ ਦਾ ਰੁਝਾਨ ਵੱਧ ਗਿਆ ਹੈ। ਸਰਦੇ ਪੁਜਦੇ ਪਰਿਵਾਰ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਹਨ। ਅਤੇ ਜੋ ਬਾਹਰ ਨਹੀਂ ਜਾ ਸਕਦੇ ਉਹ ਇਥੇ ਨਸ਼ਿਆਂ ਅਤੇ ਗਲਤ ਰਸਤੇ ਤੇ ਪੈ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਹਨ।
ਜ਼ਰੂਰਤ ਹੈ ਕਿ ਸਹੀ ਸਰਕਾਰ ਚੁਣੀ ਜਾਵੇ ਅਤੇ ਨੌਜਵਾਨ ਅਤੇ ਸਮਾਜ ਸੇਵੀ ਸੰਸਥਾਵਾਂ ਚੋ ਨੌਜਵਾਨ ਰਾਜਨੀਤੀ ਚ ਆਉਣ ਤਾਂ ਹੀ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ।