ਜਾਣੋ, NIA ਦੇ ਸੰਮਨ ਤੋਂ ਬਾਅਦ ਕਿਸਾਨ ਆਗੂਆਂ ਦੀ ਮੀਟਿੰਗ ‘ਚ ਲਏ ਜਾਉਂਣ ਵਾਲੇ ਫੈਸਲਿਆਂ ਬਾਰੇ
ਪੰਜਾਬੀ ਡੈਸਕ :- ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ, ਪਿਛਲੇ ਤਕਰੀਬਨ 2 ਮਹੀਨਿਆਂ ਤੋਂ ਪੰਜਾਬ ਦਾ ਲੱਖਾ ਕਿਸਾਨ ਦਿੱਲੀ ਬਾਰਡਰ ‘ਤੇ ਕੇਂਦਰ ਦੇ ਕਾਲੇ ਕਾਨੂੰਨਾਂ ਖਿਲਾਫ ਲੜਾਈ ਲੜ ਰਿਹਾ ਹੈ। ਹੁਣ ਤੱਕ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਦਰਖ਼ਾਸਤ ਨੂੰ ਲੈ ਕੇ ਕਿਸਾਨ ਜੱਥੇਬੰਦੀਆਂ ਕੇਂਦਰ ਦੇ ਨੁਮਾਇੰਦਿਆਂ ਨਾਲ 9 ਗੇੜ ਤੱਕ ਦੀ ਮੀਟਿੰਗ ਕਰ ਚੁੱਕੀ ਹੈ ਪਰ ਇਸ ਦਾ ਹਲੇ ਤੱਕ ਕੋਈ ਸਫਲ ਨਤੀਜਾ ਸਾਹਮਣੇ ਨਹੀਂ ਆਇਆ ਹੈ।

ਹਾਲਾਂਕਿ 11 ਜਨਵਰੀ ਨੂੰ ਸੁਪਰੀਮ ਕੋਰਟ ਨੇ ਸਪਸ਼ਟ ਕਰ ਦਿੱਤਾ ਸੀ ਕਿ, ਕਿਸਾਨਾਂ ਨੂੰ ਆਪਣੇ ਹੱਕਾਂ ਦੀ ਲੜਾਈ ਲੜਨ ਲਈ, ਸ਼ਾਂਤਮਈ ਤੌਰ ‘ਤੇ ਪ੍ਰਦਰਸ਼ਨ ਕਰਨ ਲਈ ਨਹੀਂ ਰੋਕਿਆ ਜਾ ਸਕਦਾ ਅਤੇ ਸੁਪਰੀਮ ਕੋਰਟ ਨੇ ਖੇਤੀ ਕਾਨੂੰਨਾਂ ‘ਤੇ ਰੋਕ ਲਾ ਦਿੱਤੀ। ਕਿਸਾਨਾਂ ਦੀ 26 ਜਨਵਰੀ ਦੀ ਰਣਨੀਤੀ ਬਾਰੇ ਜਾਣਦਿਆਂ ਹੋਏ ਸੁਪਰੀਮ ਕੋਰਟ ਨੇ ਕਿਸਾਨਾ ਨੂੰ ਦਿੱਲੀ ਪੁਲਿਸ ਦੀ ਆਗਿਆ ਲੈਣ ਦੀ ਗੱਲ ਕੀਤੀ ਸੀ, ਜਿਸ ਤੋਂ ਬਾਅਦ ਕਿਸਾਨਾਂ ਨੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ। ਕਿਸਾਨਾਂ ਦੀ ਇਸ ਪਟੀਸ਼ਨ ‘ਤੇ ਸੋਮਵਾਰ 18 ਜਨਵਰੀ ਨੂੰ ਸੁਪਰੀਮ ਕੋਰਟ ‘ਚ ਚਰਚਾ ਕੀਤੀ ਜਾਣੀ ਹੈ ਅਤੇ 19 ਜਨਵਰੀ ਨੂੰ ਕਿਸਾਨਾਂ ਨੂੰ ਕੇਂਦਰ ਦੇ ਮੰਤਰੀਆਂ ਨਾਲ ਮੁਲਾਕਤ ਮਿਲਣ ਦਾ ਸੰਮਾ ਤੈਅ ਹੈ।

ਦਸ ਦਈਏ ਕਿਸਾਨ ਆਗੂ ਅੱਜ ਐਤਵਾਰ ਨੂੰ ਆਪਸੀ ਮੀਟਿੰਗ ਕਰਨ ਵਾਲੇ ਹਨ। ਇਸ ਮੀਟਿੰਗ ‘ਚ 18 ਜਨਵਰੀ ਨੂੰ ਕੀਤੀ ਜਾਂ ਵਾਲੀ ਔਰਤਾਂ ਦੀ ਟ੍ਰੈਕਟਰ ਰੈਲੀ ਸੰਬੰਧੀ ਵਿਚਾਰ-ਚਰਚਾ ਕੀਤੀ ਜਾ ਸਕਦੀ ਹੈ। ਉੱਥੇ ਹੀ ਕਿਸਾਨ ਆਗੂਆਂ ਨੂੰ ਭੇਜੇ NIA ਦੇ ਸੰਮਨ ‘ਤੇ ਵੀ ਚਰਚਾ ਕੀਤੀ ਜਾ ਸਕਦੀ ਹੈ ਅਤੇ ਅੱਗੇ ਦੀ ਰਣਨੀਤੀ ਉਲੀਕੀ ਜਾ ਸਕਦੀ ਹੈ। ਉੱਥੇ ਹੀ 26 ਜਨਵਰੀ ਦੇ ਟ੍ਰੈਕਟਰ ਮਾਰਚ ਦੇ ਮੰਥਨ ‘ਤੇ ਵੀ ਆਪਸੀ ਵਿਚਾਰ ਸਾਂਝੇ ਕੀਤੇ ਜਾ ਸਕਦੇ ਹਨ। ਹੁਣ ਇਹ ਦੇਖਣਾ ਹੋਵੇਗਾ ਕਿ, ਕਿਸਾਨਾਂ ਦੀ ਇਸ ਮੀਟਿੰਗ ‘ਚ ਕੀ-ਕੀ ਨਵੀ ਰਣਨੀਤੀਆਂ ਨਿਕਲ ਕੇ ਸਾਹਮਣੇ ਆ ਸਕਦੀਆਂ ਹਨ।